ਜਲਾਲਾਬਾਦ ਨੇੜੇ ਸੜਕੀ ਹਾਦਸੇ ਦੌਰਾਨ ਦੋ ਜ਼ਖਮੀ ਹਾਲਤ ਗੰਭੀਰ


ਜਲਾਲਾਬਾਦ ਤੋ ਤਰਨਤਾਰਨ ਵਲਟੋਹਾ ਜਾ ਰਹੇ ਅਧਿਆਪਕਾਂ ਨਾਲ ਭਰੀ ਹੋਈ ਗੱਡੀ ਸੜਕ ਤੇ ਡਿੱਗੇ ਸਫੈਦੇ ਵਿੱਚ ਵੱਜੀ ਜਿਸ ਗੱਡੀ ਵਿੱਚ 11 ਅਧਿਆਪਕ ਸਵਾਰ ਸਨ।
ਜਲਾਲਾਬਾਦ ਤੋ ਫਿਰੋਜਪੁਰ ਹਾਈਵੇ ਤੇ ਪਿੰਡ ਪੀਰ ਮੁਹੰਮਦ ਕੋਲ ਇਹ ਹਾਦਸਾ ਵਾਪਰਿਆ। ਤੜਕਸਾਰ ਸੁਭਾ ਸਾਢੇ ਛੇ ਵਜੇ ਦੀ ਘਟਨਾ ਦੌਰਾਨ ਵਾਪਰੇ ਹਾਦਸੇ ਵਿੱਚ 2 ਅਧਿਆਪਕ਼ਾ ਨੂੰ ਕਾਫੀ ਸੱਟਾਂ ਵੱਜਣ ਕਾਰਨ ਗੰਭੀਰ ਹਾਲਤ ਦੇ ਚਲਦੇ ਫਰੀਦਕੋਟ ਮੈਡੀਕਲ ਹਸਪਤਾਲ ਰੈਫਰ ਕੀਤਾ ਗਿਆ ਸੀ ਜਿਨ੍ਹਾਂ ਦਾ ਇਲਾਜ਼ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚ ਚੱਲ ਰਿਹਾ ਹੈ।ਸੀਰੀਅਸ ਹੋਏ ਅਧਿਆਪਕਾਂ ਦੇ ਵਿੱਚੋਂ ਇਕ ਮਹਿਲਾ ਅਤੇ ਪੁਰਸ਼ ਜਲਾਲਾਬਾਦ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ3 ਜਖਮੀ ਅਧਿਆਪਕਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਵੱਲੋਂ ਮੈਡੀਕਲ ਹਸਪਤਾਲ ਪੁਹੰਚ ਜਖਮੀ ਅਧਿਆਪਕਾ ਦਾ ਹਾਲ ਚਾਲ ਜਾਣਿਆ ਨਾਲ ਹੀ ਮੇਡੀਕਲੁ ਸੁਪਰਡੈਂਟ ਡਾ ਸ਼ੀਲੇਖ ਮਿੱਤਲ ਨੂੰ ਜਖਮੀਆਂ ਢੇ ਇਲਾਜ ਲਈ ਹਰ ਸੰਭਵ ਸਹਾਇਤਾ ਕਰਨ ਦੀ ਅਪੀਲ ਕੀਤੀ।

See also  ਸਿ਼ਵ ਸੈਨਾ ਵਲੋਂ ਫਿਲਮ ਆਦੀਪੁਰਸ਼ ਦੇ ਵਿਰੋਧ ਚ ਰੋਸ ਪ੍ਰਦਰਸ਼ਨ