ਜਲਾਲਾਬਾਦ ਚ ਨਸ਼ਾ ਖਰੀਦਣ ਆਏ ਮੁੰਡਾ-ਕੁੜੀ, ਮਹਿਲਾਵਾਂ ਵੱਲੋਂ ਕੀਤੀ ਛਿੱਤਰਪ੍ਰੇਡ

ਜਲਾਲਾਬਾਦ ਚ ਮੁੰਡਾ-ਕੁੜੀ ਨਸ਼ਾ ਖਰੀਦਣ ਲਈ ਆਏ ਸੀ ਤੇ ਜਿਸਦੇ ਚਲਦੇ ਮੁੰਡੇ ਕੁੜੀ ਨੂੰ ਕਾਬੂ ਕੀਤਾ ਗਿਆ ਤੇ ਜਿਸਦੇ ਚਲਦੇ ਮਹਿਲਾਵਾਂ ਵੱਲੋਂ ਇਹਨਾਂ ਦੀ ਛਿੱਤਰਪ੍ਰੇਡ ਵੀ ਕੀਤੀ ਗਈ ਤੇ ਉਥੇ ਹੀ ਲੜਕੀ ਨੇ ਖੁਦ ਬਿਆਨ ਕੀਤਾ ਹੈ ਕਿ ਉਹ ਚਿੱਟੇ ਦੀ ਆਦੀ ਹੈ ਤੇ ਇਸ ਲਈ ਉਹ ਨਸ਼ਾ ਖਰੀਦਣ ਲਈ ਆਏ ਸੀ।

ਅੱਜ-ਕੱਲ ਦੀ ਪੀੜੀ ਨਸ਼ਿਆਂ ਵੱਲ ਨੂੰ ਭੱਜਦੀ ਜਾ ਰਹੀ ਹੈ ਜੋ ਰੁੱਕਣ ਦਾ ਨਾਮ ਹੀ ਨਹੀ ਲੈ ਰਹੀ ਤੇ ਉਥੇ ਹੀ ਸਰਕਾਰ ਤੇ ਪੁਲਿਸ ਵੱਲੋਂ ਨਸਿਆਂ ਨੂੰ ਰੋਕਣ ਲਈ ਮੁਹਿੰਮ ਚਲਾਈ ਗਈ ਹੈ ਤੇ ਪੂਰਾ ਜ਼ੋਰ ਲਗਾਇਆਂ ਜਾ ਰਿਹਾ ਹੈ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾਵੇ।

ਉਥੇ ਹੀ ਜਿੰਨ੍ਹਾਂ ਫਰਜ ਸਰਕਾਰ ਤੇ ਪੁਲਿਸ ਦਾ ਹੈ ਉੱਥੇ ਹੀ ਕਿਤੇ ਨਾ ਕਿਤੇ ਸਾਡਾ ਵੀ ਪੂਰਾ ਫਰਜ਼ ਹੈ ਕਿ ਇਸਨੂੰ ਰੋਕਿਆਂ ਜਾਵੇ ਤੇ ਉਥੇ ਹੀ ਜਲਾਲਾਬਾਦ ਚ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਪਰੰਤੂ ਇਸਦੀ ਕੋਈ ਅਜੇ ਪੁਸ਼ਟੀ ਨਹੀ ਹੋਈ ਕਿ ਨਸ਼ਾ ਕਿੱਥੋ ਸਪਲਾਈ ਕੀਤਾ ਜਾਦਾ ਜਾ ਕਿੱਥੇ ਸਪਲਾਈ ਹੋ ਰਿਹਾ ਹੈ।

See also  ਅੱਜ ਤੋਂ ਹੋਵੇਗੀ ਸ਼ੁਰੂ ਪੰਜਾਬ ‘ਚ ਝੋਨੇ ਦੀ ਖ਼ਰੀਦ।