ਜਲਦ ਹੀ ਵਿਆਹ ਬੰਧਨ ‘ਚ ਬੱਝਣਗੇ ਮੰਤਰੀ ਹਰਜੋਤ ਬੈਂਸ,IPS ਅਫ਼ਸਰ ਬਣਨਗੇ ਜੀਵਨਸਾਥੀ

ਮਾਨ ਸਰਕਾਰ ਦੀ ਕੈਬਨਿਟ ਇੱਕ ਹੋਰ ਮੰਤਰੀ ਵਿਆਹ ਬੰਧਨ ਵਿੱਚ ਬੱਝਣ ਜਾ ਰਹੇ ਹਨ। ਮੰਤਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਜਲਦ ਹੀ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ ਡਾ. ਜੋਤੀ ਯਾਦਵ ਨੂੰ ਆਪਣਾ ਜੀਵਨਸਾਥੀ ਬਣਾਉਣਗੇ। ਡਾ. ਜੋਤੀ ਯਾਦਵ ਇਸ ਵੇਲੇ ਐਸਪੀ ਹੈੱਡਕੁਆਰਟਰ ਮਾਨਸਾ ਵਜੋਂ ਤਾਇਨਾਤ ਹਨ।

ਪਤਾ ਲੱਗਾ ਹੈ ਕਿ ਮਾਰਚ ਮਹੀਨੇ ਦੀ 25-26 ਤਰੀਕ ਨੂੰ ਹੋਣਾ ਤੈਅ ਹੋਇਆ ਹੈ। ਦੱਸ ਦੇਈਏ ਕਿ ਮੰਤਰੀ ਬੈਂਸ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਿੱਚ ਸਕੂਲ ਤੇ ਉਚੇਰੀ ਸਿੱਖਿਆ ਦਾ ਵਿਭਾਗ ਸੰਭਾਲ ਰਹੇ ਹਨ।

See also  ਗੈਂਗਸਟਰਾਂ ਨੂੰ ਪਨਾਹ ਦੇਣ ਵਾਲਾ ਵਿਅਕਤੀ ਕਾਬੂ, ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ