ਜਨਮਦਿਨ ਮੌਕੇ ਦੁਬਈ ਨਹੀਂ ਲੈ ਕੇ ਗਿਆ ਪਤੀ, ਘਰਵਾਲੀ ਨੇ ਮੁੱਕਾ ਮਾਰ ਕੇ ਕੱਡੀ ਜਾਨ

ਪੁਣੇ: ਪੁਣੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਇਸ ਘਟਨਾਂ ਵਿਚ 36 ਸਾਲਾ ਵਿਅਕਤੀ, ਨਿਖਿਲ ਖੰਨਾ ਦੀ ਮੌਤ ਹੋ ਗਈ ਹੈ। ਦਰਅਸਲ ਨਿਖਿਲ ਨੇ ਆਪਣੀ ਪਤਨੀ ਨਾਲ ਵਾਅਦਾ ਕੀਤਾ ਸੀ ਕਿ ਉਹ ਉਸਦੇ ਜਨਮਦਿਨ ਮੌਕੇ ਉਸਨੂੰ ਦੁਬਈ ਲੈ ਕੇ ਜਾਵੇਗਾ। ਪਰ ਨਿਖਿਲ ਵੱਲੋਂ ਮੌਕੇ ਤੇ ਦੁਬਈ ਜਾਨ ਤੋਂ ਮਨ੍ਹਾਂ ਕਰ ਦਿੱਤਾ ਜਾਂਦਾਂ ਹੈ, ਜਿਸ ਤੋਂ ਨਾਰਾਜ਼ ਹੋ ਕੇ ਪਤਨੀ ਨਿਖਿਲ ਦੇ ਨੱਕ ਉਤੇ ਮੁੱਕਾ ਮਾਰਦੀ ਹੈ ਜਿਸ ਕਾਰਨ ਉਸਦੀ ਮੌਕੇ ਤੇ ਮੌਤ ਹੋੋ ਜਾਂਦੀ ਹੈ।

BREAKING : ਕਿਸਾਨਾਂ ਨੇ ਚੰਡੀਗੜ੍ਹ ਚ ਬਣਾਤਾ ਸਿੰਘੂ ਬਾਰਡਰ ! ਕੱਢਣਗੇ ਧੌਣ ਚੋਂ ਕਿੱਲਾ ? ਕਰਤਾ ਆਰਪਾਰ ਦਾ ਐਲਾਨ !

ਕੰਸਟ੍ਰਕਸ਼ਨ ਇੰਡਸਟਰੀ ਦੇ ਕਾਰੋਬਾਰੀ ਨਿਖਿਲ ਨੇ 6 ਸਾਲ ਪਹਿਲਾਂ ਆਪਣੀ ਪਤਨੀ ਰੇਣੂਕਾ ਨਾਲ ਲਵ ਮੈਰਿਜ ਕੀਤੀ ਸੀ। ਸ਼ੁਰੂਆਤੀ ਜਾਂਚ ਦੇ ਅਨੁਸਾਰ, ਜੋੜੇ ਵਿੱਚ ਝਗੜਾ ਹੋਇਆ ਸੀ ਕਿਉਂਕਿ ਨਿਖਿਲ ਰੇਣੂਕਾ ਨੂੰ ਉਸਦਾ ਜਨਮਦਿਨ ਮਨਾਉਣ ਲਈ ਦੁਬਈ ਨਹੀਂ ਲੈ ਗਿਆ ਸੀ ਅਤੇ ਉਸਦੇ ਜਨਮਦਿਨ ਅਤੇ ਵਰ੍ਹੇਗੰਢ ‘ਤੇ ਉਸਨੂੰ ਮਹਿੰਗੇ ਤੋਹਫ਼ੇ ਨਹੀਂ ਦਿੱਤੇ ਸਨ। ਕੁਝ ਰਿਸ਼ਤੇਦਾਰਾਂ ਦਾ ਜਨਮਦਿਨ ਮਨਾਉਣ ਲਈ ਦਿੱਲੀ ਜਾਣ ਦੀ ਆਪਣੀ ਇੱਛਾ ਦਾ ਸਹੀ ਹੁੰਗਾਰਾ ਨਾ ਦੇਣ ਕਾਰਨ ਰੇਣੂਕਾ ਨਿਖਿਲ ਤੋਂ ਨਾਰਾਜ਼ ਸੀ।

BIG UPDATE : ਤੇਰੀ ਧੌਣ ਚੋਂ ਕਿੱਲਾ ਕੱਢੂ ਬਿਸ਼ਨੋਈ,ਮੰਡ ਦੀ ਗੈਂ+ਗਸਟਰਾਂ ਨੂੰ ਸਿੱਧੀ ਧਮਕੀ

ਵਨਵਾੜੀ ਪੁਲਿਸ ਸਟੇਸ਼ਨ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ‘ਲੜਾਈ ਦੌਰਾਨ ਰੇਣੂਕਾ ਨੇ ਨਿਖਿਲ ਦੇ ਮੂੰਹ ‘ਤੇ ਮੁੱਕਾ ਮਾਰਿਆ। ਪੰਚ ਦਾ ਅਸਰ ਇੰਨਾ ਜ਼ਬਰਦਸਤ ਸੀ ਕਿ ਨਿਖਿਲ ਦਾ ਨੱਕ ਅਤੇ ਕੁਝ ਦੰਦ ਟੁੱਟ ਗਏ, ਜਿਸ ਨਾਲ ਬਹੁਤ ਖੂਨ ਵਹਿ ਗਿਆ। ਰੇਣੂਕਾ ਨੂੰ ਜਾਂਚ ਲਈ ਗ੍ਰਿਫਤਾਰ ਕਰ ਲਿਆ ਗਿਆ ਹੈ।

See also  ਸੰਗਰੂਰ ਸ਼ਹਿਰ ਚ ਸੜਕਾਂ ਦਾ ਬੁਰਾ ਹਾਲ ਲੋਕਾਂ ਨੇ ਕੀਤਾ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ