ਜਦੋਂ ਇੰਡੀਅਨ ਏਅਰ ਫੋਰਸ ਅਤੇ ਨੇਵੀ ਕੋਲ ਆਧੁਨਿਕ ਹਥਿਆਰ ਹੀ ਨਹੀ ਹਨ, ਫਿਰ ਉਹ ਜੰਗ ਦੀ ਸੂਰਤ ਵਿਚ ਮੁਕਾਬਲਾ ਕਿਵੇਂ ਕਰਨਗੇ ? : ਸਿਮਰਨਜੀਤ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ, 18 ਸਤੰਬਰ : “ਇੰਡੀਆ ਦੀ ਹਿੰਦੂਤਵ ਹਕੂਮਤ ਪੁਰਾਤਨ ਤਕਨੀਕੀ ਹਥਿਆਰ ਖਰੀਦਣ ਤੋਂ ਤੋਬਾ ਹੀ ਨਹੀ ਕਰਦੇ, ਹੁਣ ਰੂਸ ਤੋਂ 12 ਸੁਖੋਈ 30 ਐਮ.ਕੇ.ਆਈ ਖਰੀਦੇ ਹਨ ਜੋ ਕਿ ਸਟੈਲਥ ਲੜਾਕੂ ਜਹਾਜ ਨਹੀ ਹਨ । ਸਟੈਂਲਥ ਤਕਨੀਕ ਉਹ ਹੁੰਦੀ ਹੈ ਜੋ ਰਾਡਾਰ ਦੀ ਮਾਰ ਹੇਠ ਨਹੀ ਆਉਦੇ । ਏਅਰਫੋਰਸ, ਨੇਵੀ ਲਈ ਫ਼ਰਾਂਸ ਤੋਂ ਰਫੈਲ ਜਹਾਜ ਖਰੀਦੇ ਗਏ ਹਨ, ਉਹ ਵੀ ਸਟੈਂਲਥ ਲੜਾਕੂ ਜਹਾਜ ਨਹੀ ਹਨ । ਇਹ ਹੁਕਮਰਾਨ ਤੇਜਸ ਲੜਾਕੂ ਜਹਾਜ ਬਣਾ ਰਹੀ ਹੈ । ਜਿਸ ਵਿਚ ਅਮਰੀਕਨ ਇੰਜਨ ਹੈ, ਪਰ ਇਹ ਵੀ ਸਟੈਂਲਥ ਨਹੀ ਹੈ । ਜੇਕਰ ਪਾਕਿਸਤਾਨ ਅਤੇ ਚੀਨ ਜਿਨ੍ਹਾਂ ਕੋਲ ਐਸਯੂ-35 ਅਤੇ ਐਸਯੂ-57 ਅਤੇ ਜੇ-20 ਸਟੈਂਲਥ ਲੜਾਕੂ ਜਹਾਜ ਹਨ, ਉਹ ਕਿਸੇ ਵਜਹ ਕਾਰਨ ਇਕੱਠੇ ਜੰਗ ਸੁਰੂ ਕਰ ਦੇਣ ਫਿਰ ਇਹ ਹਿੰਦੂਤਵ ਏਅਰਫੋਰਸ ਅਤੇ ਨੇਵੀ ਕੋਲ ਜੋ ਹਥਿਆਰ ਹਨ, ਇਹ ਤਾਂ ਉਨ੍ਹਾਂ ਦਾ ਮੁਕਾਬਲਾ ਹੀ ਨਹੀ ਕਰ ਸਕਣਗੇ । ਇੰਡੀਆ ਦੀ ਫ਼ੌਜ ਕੋਲ ਨਾ ਤਾਂ ਐਮਫੀਬੀਅਸ ਟੈਕ ਹਨ ਅਤੇ ਨਾ ਹੀ ਐਮਫੀਬੀਅਸ ਇਨਫੈਟਰੀ ਵਹੀਕਲਜ ਹਨ । ਜੋ ਪਾਣੀ ਵਿਚ ਹਰ ਤਰ੍ਹਾਂ ਦਾ ਜੰਗੀ ਸਮਾਨ ਲਿਜਾਣ ਦੀ ਸਮਰੱਥਾਂ ਰੱਖਦੇ ਹਨ । ਫਿਰ ਇਹ ਆਧੁਨਿਕ ਲੜਾਕੂ ਜਹਾਜ਼ਾਂ, ਟੈਕਾਂ ਵਾਲੇ ਮੁਲਕਾਂ ਦਾ ਮੁਕਾਬਲਾ ਇੰਡੀਆ ਕਿਸ ਤਰ੍ਹਾਂ ਕਰ ਸਕਦਾ ਹੈ ?”

ਲਾਰੇਂਸ ਬਿਸ਼ਨੋਈ ਬਾਰੇ ਮਜੀਠੀਆਂ ਦਾ ਖੁਲਾਸਾ,ਸੁਣੋ ਕਿੱਥੇ ਬੈਠਕੇ ਬਿਸ਼ਨੋਈ ਦਿੰਦਾ ਫੋਨ ਤੇ ਧਮਕੀਆਂ?

ਇਹ ਵਿਚਾਰ ਸ ਬੀਤੇ ਕੱਲ੍ਹ 17 ਸਤੰਬਰ ਨੂੰ ਪਾਰਲੀਮੈਂਟ ਦੀ ਲਾਈਬ੍ਰੇਰੀ ਵਿਚ ਸਰਬ ਪਾਰਟੀ ਮੀਟਿੰਗ ਦੌਰਾਨ ਜਿਸ ਵਿਚ ਲੋਕ ਸਭਾ ਤੇ ਰਾਜ ਸਭਾ ਦੇ ਸਮੁੱਚੇ ਮੈਂਬਰ ਹਾਜਰ ਸਨ, ਉਥੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਖਿਆਲਾਤ ਜਾਹਰ ਕਰਦੇ ਹੋਏ ਅਤੇ ਇੰਡੀਅਨ ਹੁਕਮਰਾਨਾਂ, ਮਿਲਟਰੀ ਜਰਨੈਲਾਂ ਨੂੰ ਆਪਣੀ ਫ਼ੌਜੀ ਸਥਿਤੀ ਸੰਬੰਧੀ ਅਗਾਊ ਤੌਰ ਤੇ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਪੰਜਾਬ ਵਿਚ ਹੜ੍ਹ ਆਏ ਹਨ, ਉਹ ਕੁਦਰਤੀ ਤੌਰ ਤੇ ਨਹੀ ਆਏ, ਬਲਕਿ ਇਨ੍ਹਾਂ ਹੜ੍ਹਾਂ ਨੂੰ ਅਤੇ ਇਥੋ ਦੇ ਡੈਮਾਂ ਨੂੰ ਇਨ੍ਹਾਂ ਨੇ ਪੰਜਾਬ ਅਤੇ ਪੰਜਾਬੀਆਂ ਨੂੰ ਤਬਾਹ ਕਰਨ ਲਈ ਇਕ ਹਥਿਆਰ ਵੱਜੋ ਵਰਤਿਆ ਹੈ ਜਿਸਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਬੀ.ਬੀ.ਐਮ.ਬੀ. ਦੇ ਦੋਸ਼ੀ ਅਧਿਕਾਰੀ ਹਨ ਜਾਂ ਸਰਕਾਰ ਦੀ ਕਿਸੇ ਸਾਜਿਸ ਅਧੀਨ ਅਜਿਹਾ ਕੀਤਾ ਹੈ, ਤਾਂ ਉਹ ਸੱਚ ਸਭ ਦੇ ਸਾਹਮਣੇ ਵੀ ਆਉਣਾ ਚਾਹੀਦਾ ਹੈ ਅਤੇ ਪੰਜਾਬ ਤੇ ਪੰਜਾਬੀਆਂ ਦੇ ਜਾਨ-ਮਾਲ ਨਾਲ ਖਿਲਵਾੜ ਕਰਨ ਵਾਲੇ ਦੋਸ਼ੀਆਂ ਨੂੰ ਇੰਡੀਅਨ ਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾ ਅਵੱਸ ਮਿਲਣੀ ਚਾਹੀਦੀ ਹੈ ।

See also  ਹਿੰਮਤ NGO ਵੱਲੋ ਉਪਰਾਲਾ, ਸਸਤੇ ਰੇਟਾਂ ਤੇ ਹੋਣਗੇ ਮੈਡੀਕਲ ਟੈਸਟ

ਸ਼ਿਵ ਸੈਨਾ ਪ੍ਰਧਾਨ ਦੀਆਂ ਗਲਤ ਫੋਟੋਆ,ਹੋਈਆ ਵਾਇਰਲ ! ਹਿੰਦੂ ਜੱਟ ਗੁੱਸੇ ਚ ਹੋਇਆ ਲਾਲ!

ਉਨ੍ਹਾਂ ਕਿਹਾ ਕਿ ਜਿਹੜੀ ਇੰਡੀਅਨ ਪਾਰਲੀਮੈਂਟ ਹੈ, ਉਹ ਉੱਚਾ ਸਥਾਂਨ ਹੈ । ਜਿਸ ਵਿਚ ਸਿਆਸਤਦਾਨ ਨੀਤੀਆ ਘੜਦੇ ਹਨ ਅਤੇ ਕਾਨੂੰਨ ਬਣਾਉਦੇ ਹਨ । ਇਸਦੇ ਅਧੀਨ ਹੀ ਸਭ ਸਰਕਾਰ ਦੇ ਮਹਿਕਮੇ, ਅਦਾਲਤਾਂ, ਅਫਸਰਸਾਹੀ ਆਉਦੀ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਜੋ ਇੰਡੀਆ ਦੇ ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਹਨ, ਆਈ.ਬੀ, ਰਾਅ, ਮਿਲਟਰੀ ਇਨਟੈਲੀਜੈਸ ਨੂੰ ਪਾਰਲੀਮੈਂਟ ਦੇ ਅਧੀਨ ਨਹੀ ਬਣਾਇਆ ਗਿਆ । ਉਹ ਨਾ ਤਾਂ ਪਾਰਲੀਮੈਟ ਨੂੰ ਜੁਆਬਦੇਹ ਹਨ ਅਤੇ ਨਾ ਹੀ ਜਿੰਮੇਵਾਰ ਹਨ । ਜਦੋਂਕਿ ਇਨ੍ਹਾਂ ਨੂੰ ਵੀ ਪਾਰਲੀਮੈਟ ਦੇ ਅਧੀਨ ਹੁਣ ਅਵੱਸ ਕਰਨਾ ਪੈਣਾ ਹੈ । ਕਿਉਂਕਿ ਇਨ੍ਹਾਂ ਕੋਲ ਜਿਹੜੇ ਕਰੋੜਾਂ-ਅਰਬਾਂ ਦੇ ਗੁਪਤ ਫੰਡ ਹਨ, ਉਸਦੀ ਦੁਰਵਰਤੋ ਜਾਰੀ ਹੈ । ਜੋ ਕਾਨੂੰਨ ਤੋ ਬਾਹਰ ਜਾ ਕੇ ਇਹ ਕਾਰਵਾਈਆ ਕਰਦੇ ਹਨ, ਉਹ ਅਣਮਨੁੱਖੀ ਤੇ ਸ਼ਰਮਨਾਕ ਹਨ । ਕਿਉਂਕਿ ਇਹ ਬਾਹਰਲੇ ਮੁਲਕਾਂ ਵਿਚ ਅਤੇ ਇਥੇ ਘੱਟ ਗਿਣਤੀ ਸਿੱਖ ਕੌਮ ਦਾ ਕਤਲੇਆਮ ਕਰਨ ਵਿਚ ਮਸਰੂਫ ਹਨ ਜਿਸ ਅਧੀਨ ਇਨ੍ਹਾਂ ਏਜੰਸੀਆਂ ਨੇ ਇੰਗਲੈਡ ਵਿਚ ਭਾਈ ਅਵਤਾਰ ਸਿੰਘ ਖੰਡਾ, ਕੈਨੇਡਾ ਵਿਚ ਰਿਪੁਦਮਨ ਸਿੰਘ ਮਲਿਕ ਅਤੇ ਹਰਦੀਪ ਸਿੰਘ ਨਿੱਝਰ ਨੂੰ ਕਤਲ ਕੀਤਾ, ਇਸੇ ਤਰ੍ਹਾਂ ਪਾਕਿਸਤਾਨ ਦੇ ਲਾਹੌਰ ਵਿਚ ਭਾਈ ਪਰਮਜੀਤ ਸਿੰਘ ਪੰਜਵੜ੍ਹ ਨੂੰ ਕਤਲ ਕੀਤਾ, ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣੇ ਵਿਚ ਭਾਈ ਦੀਪ ਸਿੰਘ ਸਿੱਧੂ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇਨ੍ਹਾਂ ਏਜੰਸੀਆ ਨੇ ਨਿਸ਼ਾਨਾਂ ਬਣਾਇਆ, ਜਿਨ੍ਹਾਂ ਦੀਆਂ ਕੌਮਾਂਤਰੀ ਕਾਨੂੰਨਾਂ ਨਿਯਮਾਂ ਅਧੀਨ ਨਿਰਪੱਖਤਾ ਨਾਲ ਜਾਂਚ ਹੋਵੇ ਅਤੇ ਦੱਸਿਆ ਜਾਵੇ ਅਜਿਹਾ ਕਿਉਂ ਕੀਤਾ ਹੈ, ਕਿਹੜੀਆਂ ਤਾਕਤਾਂ ਨੇ ਕਰਵਾਇਆ ਹੈ ? ਉਨ੍ਹਾਂ ਕਿਹਾ ਕਿ ਪਾਰਲੀਮੈਂਟ ਇਕ ਉਹ ਪਲੇਟਫਾਰਮ ਹੈ ਜਿਥੇ ਐਮ.ਪੀਜ਼ ਨੂੰ ਆਪਣੀ ਗੱਲ ਬਾਦਲੀਲ ਢੰਗ ਨਾਲ ਕਹਿਣ ਦਾ ਹੱਕ ਹੈ, ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸਿੱਖ ਐਮ.ਪੀਜ ਨੂੰ ਇਸ ਕਾਨੂੰਨੀ ਤੇ ਵੱਡੇ ਪਲੇਟਫਾਰਮ ਉਤੇ ਬੋਲਣ ਲਈ ਸਮਾਂ ਹੀ ਨਹੀ ਦਿੱਤਾ ਜਾਂਦਾ ।

See also  ਪੰਜਾਬ 'ਚ ਟੋਲ ਪਲਾਜ਼ਿਆਂ ਤੋਂ ਚੁੱਕੇ ਜਾਣਗੇ ਕਿਸਾਨਾਂ ਦੇ ਧਰਨੇ

ਆਹ ਦੇਖਲੋਂ ਦੋ ਪੁਲਿਸ ਮੁਲਾਜ਼ਮ ਦੀ ਗੰਦੀ ਕਰਤੂਤ ਤੇ ਲਗਾਏ ਵਰਦੀ ਦੇ ਧੱਬੇ ਤੇ ਦੁੱਖੀ ਇਹ ਮੁਲਾਜ਼ਮ !

ਪਾਰਲੀਮੈਂਟ ਜੋ ਵੱਡਾ ਸਥਾਂਨ ਹੈ, ਇਹ ਹਿੰਦੂਤਵ ਸਿਆਸਤ ਵਿਚ ਹੀ ਸੂਗੜਕੇ ਰਹਿ ਗਿਆ ਹੈ । ਕਿਉਂਕਿ ਸਾਡੀ ਸਿੱਖ ਲੀਡਰਸਿ਼ਪ ਹਿੰਦੂਤਵ ਦੀ ਅਧੀਨਗੀ ਨੂੰ ਪ੍ਰਵਾਨ ਕਰ ਗਈ ਹੈ । ਜਿਸਨੂੰ ਸ. ਮਾਨ ਹੁਣ ਚੁਣੋਤੀ ਵੱਜੋ ਲੈਦੇ ਹੋਏ ਅਗਲੀ ਰਣਨੀਤੀ ਤੇ ਲੜਾਈ ਲੜਨਾ ਚਾਹੁੰਣਗੇ । ਜੋ ਕਿ ਜ਼ਮਹੂਰੀਅਤ ਕੌਮਾਂਤਰੀ ਕਦਰਾਂ-ਕੀਮਤਾਂ ਦਾ ਤਾਨਾਸਾਹੀ ਸੋਚ ਅਧੀਨ ਘਾਣ ਕਰਨ ਵਾਲੀਆ ਕਾਰਵਾਈਆ ਹਨ । ਉਨ੍ਹਾਂ ਕਿਹਾ ਕਿ 19 ਸਤੰਬਰ ਨੂੰ ਜੋ ਨਵੀ ਪਾਰਲੀਮੈਟ ਵਿਚ ਜਾ ਰਹੇ ਹਾਂ, ਸਾਨੂੰ ਦੱਸਿਆ ਹੀ ਨਹੀ ਗਿਆ ਕਿ ਇਸ ਪਾਰਲੀਮੈਟ ਨੂੰ ਬਣਾਉਣ ਵਾਲਾ ਆਰਚੀਟੈਕਚਰ ਬੋਰੀਆ, ਹਿੰਦੂ, ਇਸਲਾਮਿਕ, ਰਾਜਪੁਤਾਨਾ, ਜੈਨੀ, ਬੋਧੀ, ਗਰੀਕ, ਸਿੱਖ, ਸੋਵੀਅਤ ਸੋਸਲਿਸਟ ਹੈ । ਪਾਰਲੀਮੈਟ ਮੈਬਰਾਂ ਨੂੰ ਇਸਦੀ ਜਾਣਕਾਰੀ ਤਾਂ ਦੇਣੀ ਬਣਦੀ ਹੈ, ਕਿ ਦੁੱਖ ਹੈ ਸਾਨੂੰ ਆਪਣੀ ਪਾਰਲੀਮੈਟ ਦੇ ਆਰਚੀਟੈਕਚਰ ਦੇ ਨਾਮ ਦੀ ਜਾਣਕਾਰੀ ਹੀ ਨਹੀ । ਦੂਸਰਾ ਇੰਡੀਆ ਦੇ ਵਜ਼ੀਰ ਏ ਆਜਮ ਅਤੇ ਕੈਨੇਡਾ ਦੇ ਵਜੀਰ ਏ ਆਜਮ ਮਿਸਟਰ ਜਸਟਿਨ ਟਰੂਡੋ ਦੀ ਜੋ ਮਿਲਣੀ ਹੋਈ ਹੈ, ਉਸ ਤੋ ਪ੍ਰਤੱਖ ਹੈ ਕਿ ਇੰਡੀਆ ਦੇ ਕੈਨੇਡਾ ਦਾ ਰਿਸਤਾ ਸੁਖਾਂਵਾ ਨਹੀ ਰਿਹਾ ਜੋ ਕਿ ਖਰਾਬ ਹੋ ਰਿਹਾ ਹੈ । ਜਿਸ ਨੂੰ ਸਹੀ ਕਰਨ ਦੀ ਸਖਤ ਜ਼ਰੂਰਤ ਹੈ ।