ਛਬੀਲ ਕਿਉਂ ਲਗਾਈ ਜਾਂਦੀ ਹੈ ਅਾਉ ਜਾਣੀਏ

ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਿਸ ਦਿਨ ਤੱਤੀ ਤਵੀ ਤੇ ਬਿਠਾਇਆ ਗਿਆ ਸੀ ਤਾਂ ਉਸ ਸਾਂਮ ਨੂੰ ਗੁਰੂ ਜੀ ਨੂੰ ਵਾਪਸ ਜੇਲ ਵਿਚ ਪਾ ਦਿੱਤਾ ਤੇ ਬਹੁਤ ਸਖਤ ਪੈਹਿਰਾ ਲਗਾ ਦਿੱਤਾ ਗਿਆ ਤਾਂ ਕਿ ਕੋਈ ਗੁਰੂ ਜੀ ਨੂੰ ਮਿਲ ਨਾ ਸਕੇ ਉਸ ਸਮੇਂ ਚੰਦੂ ਲਹੌਰ ਦਾ ਨਵਾਬ ਸੀ ਜਿਸ ਦੇ ਹੁਕਮ ਨਾਲ ਇਹ ਸਭ ਕੁੱਝ ਹੋਇਆ ਸੀ ਉਸੇ ਰਾਤ ਚੰਦੂ ਦੇ ਘਰ ਵਾਲੀ ਚੰਦੂ ਦਾ ਪੁੱਤਰ ਕਰਮ ਚੰਦ ਅਤੇ ਚੰਦੂ ਦੀ ਨੂੰਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਲਈ ਜੇਲ ਵਿਚ ਗਏ ਤਾਂ ਿਸਪਾਹੀ ਨੇ ਅੱਗੇ ਨਾ ਜਾਣ ਦਿੱਤਾ ਤਾਂ ਚੰਦੂ ਦੇ ਘਰ ਵਾਲੀ ਤੇ ਨੂੰਹ ਨੇ ਸਾਰੇ ਗਹਿਣੇ ਉਤਾਰ ਸਪਾਹੀਆਂ ਨੂੰ ਦੇ ਦਿੱਤੇ ਅਤੇ ਜੇਂਲ ਤੱਕ ਪਹੁੰਚ ਗਏ ਜਿੱਥੇ ਗੁਰੂ ਜੀ ਕੈਦ ਸਨ, ਜਦੋਂ ਚੰਦੂ ਦੇ ਪਰਿਵਾਰ ਨੇ ਗੁਰੂ ਜੀ ਦੀ ਹਾਲਤ ਵੇਖੀ ਤਾਂ ਸਾਰੇ ਰੋਣ ਲਗ ਪਏ ਕਿ ਇੰਨੇ ਵੱਡੇ ਮਹਾਂ ਪੁਰਸ ਨਾਲ ਇਹੋ ਜੇਹਾ ਸਲੂਕ, ਤਦ ਚੰਦੂ ਦੇ ਘਰ ਵਾਲੀ ਨੇ ਕਿਹਾ ਗੁਰੂ ਜੀ ਮੈਂ ਤੁਹਾਡੇ ਲਈ ਠੰਡੇ ਮਿੱਠੇ ਜਲ ( ਸਰਬਤ ) ਲੈ ਕੇ ਆਈ ਹਾਂ ਕਿਰਪਾ ਕਰਕੇ ਛਕੋ ਇਹ ਕਹਿ ਕੇ ਉਸ ਨੇ ਸਰਬਤ ਵਾਲਾ ਗਿਲਾਸ ਗੁਰੂ ਜੀ ਅੱਗੇ ਕਰ ਦਿਤਾ ਤਾਂ ਗੁਰੂ ਜੀ ਨੇ ਮਨਾਂ ਕ ਰ ਦਿੱਤਾ ਤੇ ਕਿਹਾ ਕਿ ਅਸੀਂ ਪਰਣ ਕਰ ਚੁਕੇ ਹਾਂ ਕਿ ਚੰਦੂ ਦੇ ਘਰ ਦਾ ਪਾਣੀ ਵੀ ਨਹੀਂ ਪੀਣਾਂ ਇਹ ਸੁਣਕੇ ਚੰਦੂ ਦੇ ਘਰ ਵਾਲੀ ਦੀਆਂ ਅੱਖਾਂ ਭਰ ਆਈਆ ਅਤੇ ਕਹਿਣ ਲੱਗੀ ਕਿ ਮੈਂ ਤਾਂ ਸੁਣਿਆ ਸੀ ਗੁਰੂ ਨਾਨਕ ਦੇਵ ਜੀ ਦੇ ਘਰ ਤੋਂ ਕੋਈ ਖਾਲੀ ਹੱਥ ਨਹੀਂ ਜਾਂਦਾ ਪਰ? ਤਦ ਗੁਰੂ ਜੀ ਨੇ ਬਚਨ ਕੀਤਾ ਕਿ ਮਾਤਾ ਜੀ ਇਸ ਮੂੰਹ ਨਾਲ ਤਾਂ ਮੈਂ ਸਰਬਤ ਨਹੀਂ ਛਕਾਂਗਾ ਪਰ ਹਾਂ ਇਕ ਇਹੋ ਜੇਹਾ ਸਮਾਂ ਜ਼ਰੂਰ ਆਵੇਗਾ ਜੋ ਤੁਸੀਂ ਲੈਕੇ ਆਏ ਹੋ ਤੁਹਾਡੇ ਨਾਮ ਦਾ ਸਰਬਤ ਹਜਾਰਾਂ ਲੋਕ ਛਕਣਗੇ ਤੁਹਾਡੀ ਸੇਵਾ ਸਫਲ ਹੋਵੇਗੀ ਤੇ ਲੱਖਾਂ ਲੋਕ ਸਰਬਤ ਛਕਣਗੇ ਤੇ ਛਕਾਉਣਗੇ ਤੁਹਾਡੀ ਸੇਵਾ ਸਫਲ ਹੋਵੇਗੀ ਤੇ ਲੱਖਾਂ ਲੋਕ ਸਰਬਤ ਛਕਣਗੇ ਇਹ ਅੱਜ ਜੋ ਛਬੀਲ ਲਗਾਈ ਤੇ ਛਕਾਈ ਜਾਂਦੀ ਹੈ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਹੈ ਇਹ ਹੈ ਛਬੀਲ ਦਾ ਇਤਿਹਾਸ ਜੋ ਅਜ ਪੰਜਾਬ ਦੇ ਹਰ ਇਕ ਪਿੰਡ ਤੇ ਸ਼ਹਿਰ ਵਿਚ ਲਗਾਈ ਤੇ ਛਕਾਈ ਜਾਂਦੀ ਹੈ। ਚੰਦੂ ਦੀ ਨੂੰਹ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਕੱਲ ਨੂੰ ਤੁਹਾਡੀ ਸਹੀਦੀ ਹੋਣੀ ਹੈ ਮੇਰੀ ਤੁਹਾਡੇ ਕੋਲੋਂ ਿੲਕੋ ਮੰਗ ਹੈ ਕੱਲ ਨੂੰ ਜਦੋਂ ਤੁਸੀ ਸਰੀਰ ਰੂਪੀ ਚੋਲਾ ਛੱਡੋ ਤਾਂ ਮੈਂ ਵੀ ਆਪਣਾ ਸਰੀਰ ਛੱਡ ਦੇਵਾਂ ਮੈਂ ਲੋਕਾਂ ਇਹ ਤਾਹਨੇ ਨਹੀਂ ਸੁਣ ਸਕਦੀ ਕਿ ਉਹ ਵੇਖੋ ਚੰਦੂ ਦੀ ਨੂੰਹ ਜਾ ਰਹੀ ਹੈ ਜਿਸ ਦੇ ਸੌਹਰੇ ਨੇ ਗੁਰੂ ਅਰਜਨ ਦੇਵ ਜੀ ਨੂੰ ਸਹੀਦ ਕੀਤਾ ਸੀ ਅਗਲੇ ਦਿਨ ਜਦੋਂ ਗੁਰੂ ਜੀ ਦੀ ਸਹੀਦੀ ਹੋਈ ਤਾਂ ਚੰਦੂ ਦੀ ਨੂੰਹ ਵੀ ਸਰੀਰ ਤਿਆਗ ਗਈ ਇਹ ਹੁੰਦਾ ਹੈ ਆਪਣੇ ਗੁਰੂ ਨਾਲ ਸੱਚਾ ਪਿਆਰ ਗੱਲਾਂ ਨਾਲ ਕਦੀ ਰੱਬ ਨਹੀਂ ਮਿਲਦਾ ਪਰ ਧੰਨ ਚੰਦੂ ਦੀ ਨੂੰਹ ਇਸ ਚੀਜ ਵਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਸ ਲਈ ਆਪ ਜੀ ਨੂੰ ਬੇਨਤੀ ਹੈ ਇਸ ਨੂੰ ਅੱਗੇ ਦੂਸਰੇ ਵੀਰਾਂ ਨੂੰ ਭੇਜੋ ਤਾਂ ਕਿ ਉਹ ਇਹ ਪੜਕੇ ਜਾਣ ਛਕਣ ।

See also  ਜਦੋਂ ਲੋੜ ਪਈ ਤਾਂ ਨੌਕਰੀਆਂ ਛੱਡ ਪੰਥ ਨਾਲ ਖੜ੍ਹ ਜਾਇਓ: ਅੰਮ੍ਰਿਤਪਾਲ ਸਿੰਘ


ਗਲਤੀਆਂ ਲਈ ਖਿਮਾਂ ਕਰਨਾ ।