ਚੱਲਦੇ ਆਟੋ ‘ਚ ਦਰਿੰਦਿਆਂ ਨੇ ਨਰਸ ਨਾਲ ਸਮੂਹਿਕ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼।

ਆਪਣੀ ਡਿਊਟੀ ਖ਼ਤਮ ਕਰ ਕੇ ਮੋਹਾਲੀ ਤੋਂ ਕੁਰਾਲੀ ਲਈ ਆਟੋ ’ਚ ਬੈਠੀ ਨਰਸ ਨਾਲ ਚੱਲਦੇ ਆਟੋ ‘ਚ ਹੀ ਸਮੂਹਿਕ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੁੜੀ ਕਿਸੇ ਤਰ੍ਹਾਂ ਆਟੋ ਚਾਲਕ ਅਤੇ ਉਸ ਦੇ ਸਾਥੀ ਦੇ ਚੁੰਗਲ ’ਚੋਂ ਨਿਕਲਣ ‘ਚ ਕਾਮਯਾਬ ਹੋ ਗਈ। ਉਸ ਨੂੰ ਜ਼ਖਮੀ ਹਾਲਤ ’ਚ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ ਆਟੋ ਚਾਲਕ ਅਤੇ ਉਸ ਦਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ। ਜਾਣਕਾਰੀ ਮੁਤਾਬਕ ਕੁਰਾਲੀ ਸ਼ਹਿਰ ਦੀ ਇਕ ਕੁੜੀ ਇਕ ਹਸਪਤਾਲ ’ਚ ਨਰਸ ਲੱਗੀ ਹੋਈ ਹੈ। ਬੀਤੀ ਰਾਤ ਆਪਣੀ ਡਿਊਟੀ ਖ਼ਤਮ ਕਰ ਕੇ ਘਰ ਨੂੰ ਆ ਰਹੀ ਸੀ। ਜਦੋਂ ਉਹ ਫੇਜ਼-6 ਮੋਹਾਲੀ ਪਹੁੰਚੀ ਤਾਂ ਉਸ ਦੀ ਬੱਸ ਨਿਕਲ ਚੁੱਕੀ ਸੀ। ਇਸ ਮਗਰੋਂ ਉਸ ਨੇ ਇਕ ਆਟੋ ਨੂੰ ਹੱਥ ਦਿੱਤਾ ਅਤੇ ਕੁਰਾਲੀ ਜਾਣ ਲਈ ਆਟੋ ’ਚ ਬੈਠ ਗਈ। ਆਟੋ ਨੂੰ ਪਰਦੇ ਲੱਗੇ ਹੋਏ ਸਨ, ਜਿਸ ਕਾਰਨ ਆਟੋ ‘ਚ ਕੁੱਝ ਵੀ ਵਿਖਾਈ ਨਹੀਂ ਦੇ ਰਿਹਾ ਸੀ।
ਆਟੋ ਅੰਦਰ ਆਟੋ ਚਾਲਕ ਦਾ ਸਾਥੀ ਵੀ ਮੌਜੂਦ ਸਨ।

SSP- SANDEEP GARG

ਚੱਲਦੇ ਆਟੋ ‘ਚ ਉਕਤ ਕੁੜੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਕੀਤੀ ਗਈ ਪਰ ਕੁੜੀ ਨੇ ਉਨ੍ਹਾਂ ਦਾ ਮੁਕਾਬਲਾ ਕਰ ਕੇ ਕਿਸੇ ਤਰੀਕੇ ਆਟੋ ’ਚੋਂ ਛਾਲ ਮਾਰ ਕੇ ਖ਼ੁਦ ਨੂੰ ਬਚਾਇਆ। ਵਹਿਸ਼ੀ ਦਰਿੰਦਿਆਂ ਨੇ ਪੀੜਤਾ ਨੂੰ ਬੁਰੀ ਤਰ੍ਹਾਂ ਨੋਚਿਆ। ਇਸ ਤੋਂ ਬਾਅਦ ਪੀੜਤਾ ਨੂੰ ਮੋਹਾਲੀ ਦੇ ਇਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਇਲਾਜ ਅਧੀਨ ਹੈ। ਕੁੜੀ ਦੇ ਪਰਿਵਾਰ ਨੇ ਪੁਲਸ ਨੂੰ ਸੂਚਨਾ ਦਿੱਤੀ।
ਮੁਲਜ਼ਮਾਂ ਦੀ ਪਛਾਣ ਮਲਕੀਤ ਸਿੰਘ ਉਰਫ਼ ਬੰਟੀ ਪਿੰਡ ਰਡਿਆਲਾ ਹਾਲ ਵਾਸੀ ਨੇੜੇ ਸਟੇਡੀਅਮ ਕੁਰਾਲੀ (24) ਅਤੇ ਮਨਮੋਹਨ ਸਿੰਘ ਉਰਫ਼ ਮਨੀ ਵਾਸੀ ਪਿੰਡ ਸਿੰਘਪੁਰਾ ਨੇੜੇ ਨਾਨਕਸਰ ਗੁਰਦੁਆਰਾ ਕੁਰਾਲੀ (29) ਵਜੋਂ ਹੋਈ ਹੈ।।

See also  ਪਾਕਿਸਤਾਨ 'ਚ ਪੈਟਰੋਲ-ਡੀਜ਼ਲ ਕੀਮਤਾਂ ਵਧੀਆਂ, ਭੜਕੇ ਲੋਕਾਂ ਨੇ ਪੈਟਰੋਲ ਪੰਪ ਨੂੰ ਲਾਈ ਅੱਗ