ਚੰਦਰਯਾਨ-3 ਮਿਸ਼ਨ ਦਾ ਖਾਸ ਹਿੱਸਾ ਰਹੇ ਵਿਗਿਆਨੀ ਐਨ ਵਲਾਰਮਥੀ ਦਾ ਦੇਹਾਂਤ

ਨਵੀਂ ਦਿੱਲੀ : ਚੰਦਰਯਾਨ-3 ਮਿਸ਼ਨ ਸਮੇਂ ਕਾਊਂਟਡਾਊਨ ਵਿਚ ਅਹਿਮ ਭੁਮੀਕਾ ਨਿਭਾਉਣ ਵਾਲੇ ਵਿਗਿਆਨੀ ਐਨ ਵਲਾਰਮਥੀ ਦਾ ਸ਼ਨੀਵਾਰ ਸ਼ਾਮ ਚੇਨਈ ‘ਚ ਦੇਹਾਂਤ ਹੋ ਗਿਆ। ਉਹ ਚੰਦਰਯਾਨ-3 ਮਿਸ਼ਨ ਦਾ ਖ਼ਾਸ ਹਿੱਸਾ ਸਨ। ਚੰਦਰਯਾਨ-3 ਦੇ ਕਾਊਂਟਡਾਊਨ ਪਿੱਛੇ ਐਨ ਵਲਾਰਮਥੀ ਦੀ ਆਵਾਜ਼ ਸੀ। ਉਹ ਭਾਰਤ ਦੇ ਪਹਿਲੇ ਸਵਦੇਸ਼ੀ ਰਾਡਾਰ ਇਮੇਜਿੰਗ ਸੈਟੇਲਾਈਟ ਰਿਸੈਟ ਦੀ ਪ੍ਰੋਜੈਕਟ ਡਾਇਰੈਕਟਰ ਸੀ। ਰਿਪੋਰਟਾਂ ਮੁਤਾਬਕ ਵਲਾਰਮਥੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

ਸੁਖਬੀਰ ਬਾਦਲ ਦੇ ਕਾਫਲੇ ਤੇ ਹਮਲੇ ਦਾ, ਸੱਚ ਆਇਆ ਸਾਹਮਣੇ! ਜੱਥੇਬੰਦੀਆਂ ਨੇ ਦੱਸੀ ਸਾਰੀ ਅਸਲ ਸੱਚਾਈ !

ਇਸਰੋ ਦੇ ਸਾਬਕਾ ਵਿਗਿਆਨੀ ਵੈਂਕਟਕ੍ਰਿਸ਼ਨ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀਹਰੀਕੋਟਾ ਤੋਂ ਇਸਰੋ ਦੇ ਆਉਣ ਵਾਲੇ ਮਿਸ਼ਨਾਂ ਵਿਚ ਵਲਾਰਮਥੀ ਮੈਡਮ ਦੀ ਆਵਾਜ਼ ਨਹੀਂ ਸੁਣੀ ਜਾਵੇਗੀ। ਚੰਦਰਯਾਨ 3 ਉਸ ਦੀ ਆਖਰੀ ਕਾਊਂਟਡਾਊਨ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਚੰਦਰਯਾਨ 3 ਦੇ ਲਾਂਚ ਦੇ ਸਮੇਂ ਵਲਾਰਮਥੀ ਨੇ ਕਾਉਂਟਡਾਊਨ ਕੀਤਾ ਸੀ। ਉਹ ਤਾਮਿਲਨਾਡੂ ਦੇ ਅਰਿਆਲੂਰ ਦੀ ਰਹਿਣ ਵਾਲੀ ਸੀ। ਉਨ੍ਹਾਂ ਨੇ 30 ਜੁਲਾਈ ਨੂੰ ਅੰਤਿਮ ਐਲਾਨ ਕੀਤਾ ਸੀ।

See also  ਅਮ੍ਰਿਤਪਾਲ ਦਾ ਸਾਥ ਦੇਣ ਕਾਰਨ ਗਿਰਫਤਾਰ ਕੀਤੇ ਲੋਕ ਅੱਜ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚੋਂ ਹੋਏ ਰਿਹਾਅ