ਚੋਰਾਂ ਵੱਲੋਂ ਸੈਨਟਰੀ ਸਟੋਰ ਚ ਵੜ੍ਹ ਕੇ ਚੋਰੀ ਨੂੰ ਦਿੱਤਾ ਅੰਜ਼ਾਮ, ਮਾਲਕ ਨੂੰ ਹੋਇਆਂ 25 ਲੱਖ ਦਾ ਨੁਕਸਾਨ

ਹੁਸਿ਼ਆਰਪੁਰ ਚ ਚੋਰਾਂ ਵਲੋਂ ਇਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਖਬਰ ਸਾਹਮਣੇ ਆਈ ਹੈ। ਚੋਰਾਂ ਵਲੋਂ ਹੁਸਿ਼ਆਰਪੁਰ ਦੇ ਫਤਿਹਗੜ੍ਹ ਚੁੰਗੀ ਚੌਕ ਚ ਮੌਜੂਦ ਇਕ ਸਿਹਰਾ ਸੈਨਟਰੀ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਚੋਰ ਸ਼ੌਰੂਮ ਚੋਂ ਲੱਖਾਂ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਸਟੋਰ ਮਾਲਕ ਦਾ ਕਹਿਣਾ ਹੈ ਕਿ ਉਸਦਾ ਕੁੱਲ 25 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਏ।

ਜਾਣਕਾਰੀ ਦਿੰਦਿਆਂ ਸਟੋਰ ਮਾਲਕ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਵੀ ਸਟੋਰ ਬੰਦ ਕਰਕੇ ਘਰ ਚਲੇ ਗਏ ਸੀ ਤੇ ਸਵੇਰੇ ਕਰੀਬ 4 ਵਜੇ ਸ਼ੌਰੂਮ ਦੇ ਸੈਂਸਰ ਵੱਜਣ ਕਾਰਨ ਉਹ ਤੁਰੰਤ ਮੌਕੇ ਤੇ ਪਹੁੰਚੇ ਤਾਂ ਦੁਕਾਨ ਚ ਚੋਰੀ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਸ਼ੌਰੂਮ ਚ ਸੈਂਸਰ ਵੀ ਲੱਗੇ ਹੋਏ ਨੇ ਪਰੰਤੂ ਕਿਸੇ ਕਾਰਨ ਜਦੋਂ ਚੋਰ ਸ਼ੌਰੂਮ ਚ ਦਾਖਲ ਹੋਏ ਤਾਂ ਪਤਾ ਨਹੀਂ ਕਿਉਂ ਸੈਂਸਰ ਨਹੀਂ ਚੱਲੇ ਤੇ ਜਿਵੇਂ ਹੀ ਚੋਰ ਸ਼ੌਰੂਮ ਚੋਂ ਚੋਰੀ ਕਰਕੇ ਬਾਹਰ ਨਿਕਲੇ ਤਾਂ ਸੈਂਸਰਾਂ ਵੱਜਣੇ ਸ਼ੁਰੂ ਹੋ ਗਏ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚੇ ਤਾਂ ਸਟੋਰ ਚੋਂ ਵੱਡੀ ਮਾਤਰਾ ਚ ਸਾਮਾਨ ਗਾਇਬ ਸੀ। ਉਨ੍ਹਾਂ ਦੱਸਿਆ ਕਿ ਦੁਕਾਨ ਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਪਰੰਤੂ ਪਿਛਲੇ ਕੁਝ ਸਮੇਂ ਤੋਂ ਉਹ ਵੀ ਖਰਾਬ ਹੋਏ ਪਏ ਸਨ ਪਰੰਤੂ ਜਦੋਂ ਉਨ੍ਹਾਂ ਵਲੋਂ ਗੁਆਂਢੀਆਂ ਦੇ ਕੈਮਰੇ ਦੇਖੇ ਗਏ ਤਾਂ ਸੀਸੀਟੀਵੀ ਕੈਮਰੇ ਚ 3 ਚੋਰ ਦਿਖਾਈ ਦਿੰਦੇ ਨੇ।

ਉਨ੍ਹਾਂ ਦੱਸਿਆ ਕਿ ਚੋਰ ਗੱ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਵੀ ਲੈ ਗਏ ਤੇ ਚੋਰੀ ਨਾਲ ਉਨ੍ਹਾਂ ਦਾ ਕੁੱਲ 25 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਏ।ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਰਹੀਰਾਂ ਪੁਲਿਸ ਚੌਕੀ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਐ।

See also  ਜਦੋਂ ਲੋੜ ਪਈ ਤਾਂ ਨੌਕਰੀਆਂ ਛੱਡ ਪੰਥ ਨਾਲ ਖੜ੍ਹ ਜਾਇਓ: ਅੰਮ੍ਰਿਤਪਾਲ ਸਿੰਘ