ਤਰਨਤਾਰਨ ਜਿਲ੍ਹੇ ਵਿੱਚ ਚੋਰਾਂ ਨੇ ਸ਼ਮਸ਼ਾਨਘਾਟ ਦੇ ਸਟੋਰ ਨੂੰ ਸੰਨ ਲਗਾ ਕੇ ਚਿਖਾ ਦੇ ਦੁਆਲ਼ੇ ਲਗਾਏ ਜਾਂਦੇ ਲੋਹੇ ਦੇ ਮੋਟੇ ਸਰੀਏ, ਵਦਾਨ, ਸਬਮਰਸੀਬਲ ਮੋਟਰ, ਬਿਜਲੀ ਦੀ ਤਾਰ ਤੇ ਹੋਰ ਕੀਮਤੀ ਸਾਮਾਨ ਚੋਰੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਸਬਾ ਫਤਿਆਬਾਦ ਨੰਬਰਦਾਰ ਸੰਤੋਖ ਸਿੰਘ ਆਦਿ ਨੇ ਦਸਿਆ ਕਿ ਇਸ ਘਟਨਾ ਦੀ ਜਾਣਕਾਰੀ ਉਹਨਾਂ ਨੂੰ ਸ਼ਮਸ਼ਾਨਘਾਟ ਦੀ ਦੇਖਭਾਲ ਕਰਨ ਵਾਲੇ ਵਿਅਕਤੀ ਵਲੋਂ ਸਵੇਰੇ ਵੇਲੇ ਦਿਤੀ ਗਈ।
ਜਿਸ ਤੇ ਉਨ੍ਹਾਂ ਵੱਲੋਂ ਮੌਕਾ ਵੇਖਿਆ ਗਿਆ ਕਮੇਟੀ ਆਗੂਆਂ ਖਦਸ਼ਾ ਜਾਹਿਰ ਕੀਤਾ ਕਿ ਅਜਿਹੀ ਘਿਨਾਉਣੀ ਹਰਕਤ ਨਸ਼ੇੜੀ ਕਿਸਮ ਦੇ ਵਿਅਕਤੀਆਂ ਦੀ ਹੋ ਸਕਦੀ ਹੈ। ਜਿਨ੍ਹਾਂ ਨਸ਼ੇ ਦੀ ਪੂਰਤੀ ਲਈ ਸ਼ਮਸ਼ਾਨਘਾਟ ਵਰਗੀ ਜਗ੍ਹਾ ਨੂੰ ਨਿਸ਼ਾਨਾ ਬਣਾਇਆ। ਇਸ ਮੌਕੇ ਕਮੇਟੀ ਤੇ ਪੰਚਾਇਤ ਦੇ ਆਗੂਆਂ ਨੇ ਪੁਲੀਸ ਪ੍ਰਸ਼ਾਸਨ ਤੋਂ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਦੀ ਨਕੇਲ ਕੱਸਣ ਦੀ ਮੰਗ ਕੀਤੀ ਹੈ।