ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਸਰਹਿੰਦ ਦੀ ਗੋਲਡਨ ਕਲੋਨੀ ਵਿੱਚ ਰਾਸ਼ਨ ਡੀਪੂ ਪਰਚੀ ਨਿਰੀਖਣ ਕਰਦੇ ਹੋਏ

ਪੰਜਾਬ ਸਰਕਾਰ ਪੰਜਾਬ ਨਿਵਾਸੀਆਂ ਨੂੰ ਬਣਦਾ ਹੱਕ ਸਮੇਂ ਤੇ ਸਹੀ ਢੰਗ ਨਾਲ ਰਾਸ਼ਨ ਡੀਪੂ ਪਰਚੀ ਸਿੰਸਟਮ ਰਾਹੀਂ ਵਧੀਆ ਤਰੀਕੇ ਨਾਲ ਰਾਸ਼ਨ ਦੇਕੇ ਅਦਾ ਕਰ ਰਹੀ ਹੈ। ਕਿਸੇ ਵੀ ਨਾਗਰਿਕ ਨੂੰ ਇਸ ਸਿਸਟਮ ਰਾਹੀਂ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਹ ਵਿਚਾਰ ਚਰਚਾ ਕਰਨ ਸਮੇਂ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਵਾਰਡ ਨੰਬਰ 9 ਦੀ ਗੋਲਡਨ ਕਲੋਨੀ ਵਾਸੀਆਂ ਨੂੰ ਪਰਚੀ ਸਿਸਟਮ ਰਾਹੀਂ ਕਣਕ ਦੀ ਸਪਲਾਈ ਸਕੀਮ ਦਾ ਨਿਰੀਖਣ ਕਰਨ ਸਮੇਂ ਕਿਹਾ ਕਿ ਭਗਵੰਤ ਮਾਨ ਸਰਕਾਰ ਇਮਾਨਦਾਰੀ ਨਾਲ ਕੰਮ ਕਰਨ ਵਿਚ ਵਿਸ਼ਵਾਸ ਰੱਖਦੀ ਹੈ ਅਤੇ ਕਿਸੇ ਵੀ ਰਾਸ਼ਨ ਡੀਪੂ ਮਾਲਕ ਵਲੋਂ ਕਿਸੇ ਤਰ੍ਹਾਂ ਦੀ ਗੜਬੜੀ ਹੋਣ ਤੇ ਸਖਤ ਕਾਰਵਾਈ ਕਰੇਗੀ। ਸ ਢਿੱਲੋਂ ਨੇ ਲੋਕਾਂ ਨੂੰ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਸੰਬੰਧੀ ਪੁੱਛਿਆ ਗਿਆ ਤਾਂ ਲੋਕਾਂ ਵੱਲੋਂ ਉਤਸ਼ਾਹ ਨਾਲ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂਆਂ ਬਲਬੀਰ ਸਿੰਘ ਸੋਢੀ ਤੇ ਗੁਰਚਰਨ ਸਿੰਘ ਬਲੱਗਣ, ਨਿਰਮਲ ਸਿੰਘ ਸੀੜਾ ਨੇ ਵੀ ਆਮ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ।

See also  10 ਅਤੇ 11 ਫਰਵਰੀ 2024 ਨੂੰ ਫਿਰੋਜ਼ਪੁਰ ਵਿਖੇ ਹੋਵੇਗਾ ਰਾਜ ਪੱਧਰੀ ਬਸੰਤ ਮੇਲਾ