ਚਾਈਨਾ ਡੋਰ ਦਾ ਕਹਿਰ ਇਕ ਬੁਜ਼ੁਰਗ ਹੋਇਆ ਸ਼ਿਕਾਰ,ਲੱਗੇ 17 ਟਾਂਕੇ

ਪੰਜਾਬ ਅੰਦਰ ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਚਾਈਨਾ ਡੋਰ ਵਿਕ ਰਹੀ ਹੈ ਅਤੇ ਇਸ ਨਾਲ ਇਨਸਾਨੀ ਜਿੰਦਗੀਆਂ ਖ਼ਤਰੇ ‘ਚ ਪੈ ਰਹੀਆਂ ਹਨ। ਚਾਈਨਾ ਡੋਰ ਨੇ ਫਿਰ ਕਹਿਰ ਢਾਇਆ ਹੈ। ਪੰਜਾਬ ਅੰਦਰ ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਚਾਈਨਾ ਡੋਰ ਵਿਕ ਰਹੀ ਹੈ ਅਤੇ ਇਸ ਨਾਲ ਇਨਸਾਨੀ ਜਿੰਦਗੀਆਂ ਖ਼ਤਰੇ ‘ਚ ਪੈ ਰਹੀਆਂ ਹਨ। ਚਾਈਨਾ ਡੋਰ ਨੇ ਫਿਰ ਕਹਿਰ ਢਾਇਆ ਹੈ। ਖੰਨਾ ਵਿੱਚ ਚਾਈਨਾ ਡੋਰ ਨੇ ਇੱਕ ਰਾਹਗੀਰ ਦੀ ਗਰਦਨ ਵੱਢ ਦਿੱਤੀ। ਇਸ ਵਿਅਕਤੀ ਨੂੰ ਨਿੱਜੀ ਹਸਪਤਾਲ ਦਾਖਲ ਕਰਾਇਆ ਗਿਆ। ਉਸ ਦੀ ਗਰਦਨ ਉਪਰ 17 ਟਾਂਕੇ ਲੱਗੇ ਹਨ।

ਹਾਸਲ ਜਾਣਕਾਰੀ ਮੁਤਾਬਕ ਹਰਬੰਸ ਲਾਲ ਸ਼ਰਮਾ ਵਾਸੀ ਗੁਰੂ ਹਰਕ੍ਰਿਸ਼ਨ ਨਗਰ ਖੰਨਾ ਮੇਨ ਹਾਈਵੇ ਦੇ ਪੁੱਲ ਰੇਲਵੇ ਰੋਡ ਨੇੜੇ ਪੁੱਜੇ ਤਾਂ ਚਾਇਨਾ ਡੋਰ ਨੇ ਆਪਣੀ ਲਪੇਟ ਵਿੱਚ ਲੈ ਲਿਆ। ਖੰਨਾ ਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਚਾਈਨਾ ਡੋਰ ਧੜੱਲੇ ਨਾਲ ਵਿਕ ਰਹੀ ਹੈ। ਚਾਈਨਾ ਡੋਰ ‘ਤੇ ਹਰ ਸਾਲ ਪਾਬੰਦੀ ਲਗਾਈ ਜਾਂਦੀ ਹੈ ਪਰ ਇਸ ਪਾਬੰਦੀ ਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਿਕਰੀ ਹੁੰਦੀ ਹੈ , ਜਿਸ ਨਾਲ ਕਈ ਲੋਕਾਂ ਦੀਆਂ ਜਿੰਦਗੀਆਂ ਖਤਰੇ ਵਿੱਚ ਪੈ ਜਾਂਦੀਆਂ ਹਨ।

ਦੱਸ ਦਈਏ ਕਿ ਸਮਰਾਲਾ ਵਿੱਚ ਬੀਤੇ ਦਿਨ 4 ਸਾਲ ਦੇ ਬੱਚੇ ਦਾ ਮੂੰਹ ਵੱਢਿਆ ਗਿਆ ਜਿਸ ਦੇ ਮੂੰਹ ਉਪਰ 70 ਟਾਂਕੇ ਲੱਗੇ। ਇਸ ਤੋਂ ਇਲਾਵਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਚਾਈਨਾ ਡੋਰ ਸਰੇਆਮ ਵਿਕਣ ਦੇ ਇਲਜਾਮ ਲਗਾ ਕੇ ਐਸਐਸਪੀ ਦੀ ਬਦਲੀ ਦੀ ਮੰਗ ਕਰ ਚੁੱਕੇ ਹਨ।ਖੰਨਾ ਜਿਲ੍ਹੇ ‘ਚ ਚਾਈਨਾ ਡੋਰ ਦੀ ਵਿਕਰੀ ਨੂੰ ਲੈਕੇ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਸਵਾਲ ਚੁੱਕੇ ਸੀ ਅਤੇ ਦੋਸ਼ ਲਾਇਆ ਸੀ ਕਿ ਪੁਲਿਸ ਅਫਸਰਾਂ ਦੀ ਮਿਲੀਭਗਤ ਨਾਲ ਇਹ ਧੰਦਾ ਚਲਦਾ ਹੈ।

ਇਸ ਡੋਰ ਨਾਲ ਪੰਛੀਆਂ ਦੀਆਂ ਵੀ ਜਾਨਾਂ ਜਾ ਰਹੀਆਂ ਹਨ।ਤੇ ਪੁਲਿਸ ਦਾ ਕਹਿਣਾ ਹੈ ਕਿ ਜੋ ਵਿਅਕਤੀ ਚਾਇਨਾ ਡੋਰ ਵੇਚਦਾ ਫੜਿਆ ਗਿਆ ਉਸ ਦੇ ਕਾਰਵਾਈ ਕਰਾਂਗੇ।ਪਰ ਆਓ ਆਪਾ ਸਾਰੇ ਰਲ ਕੇ ਇਸ ਡੋਰ ਦਾ ਵਿਰੋਧ ਕਰੀਏ।

See also  ਸਿਮਰਨਜੀਤ ਸਿੰਘ ਬੈਂਸ ਨੂੰ ਕੀਤਾ ਜਾਵੇਗਾ ਰਿਹਾਅ

Post by Tarandeep singh