ਚਾਇਨਾ ਡੋਰ ਨਹੀਂ ਇਹ ਖੂਨੀ ਡੋਰ ਹੈ ਖੂਨੀ ਚਾਈਨਾ ਡੋਰ‌‌ ਨਾਲ ਮੰਦਭਾਗੀ ਘਟਨਾਂ ‘ਚ ਹੋਇਆ ਵਾਧਾ

ਖੂਨੀ ਡੋਰ ਦੀ ਵਿਕਰੀ ਤੇ ਸਪਲਾਈ ਨੂੰ ਪਿੱਛਲੇ 10 ਸਾਲ ਤੋਂ ਨਾਂ ਰੋਕ ਪਾਉਣਾ ਸਰਕਾਰ ਦੀ ਨਕਾਮੀ।ਹਰ ਸਾਲ ਸਰਕਾਰ ਕਹਿੰਦੀ ਹੈ ਕਿ ਚਾਈਨਾ ਡੋਰ ਬਹੁਤ ਖ਼ਤਰਨਾਕ ਹੈ ਮਨੁੱਖਾਂ ਅਤੇ ਜੀਵ ਜੰਤੂਆਂ ਲਈ ਇਸ ਲਈ ਸਰਕਾਰ ਨੇ ਇਹ ਬੈਨ ਕੀਤੀ ਹੋਈ ਹੈ ਜੇ ਸਰਕਾਰ ਨੇ ਸੱਚਮੁੱਚ ਬੈਨ ਕੀਤੀ ਹੋਈ ਹੈ ਅਤੇ ਜੇਕਰ ਇਹ ਅਸਲ ਵਿੱਚ ਬੈਨ ਹੈ..? ਤਾਂ ਫੇਰ ਇਹ ਚਾਈਨਾ ਤੋਂ ਆ ਕਿਸ ਤਰ੍ਹਾਂ ਵਿਕ ਰਹੀ ਹੈ..? ਇਹ ਵੀਂ ਆਪਣੇ ਆਪ ਵਿੱਚ ਇੱਕ ਸਵਾਲ ਹੈ ਅਤੇ ਜੇਕਰ ਚਾਈਨਾ ਤੋਂ ਇਹ ਨਹੀਂ ਆ ਰਹੀ ਅਤੇ ਏਥੇ ਹੀ ਬਣ ਰਹੀਆ ਫੇਰ ਸਰਕਾਰ ਇਸ ਨੂੰ ਬਣਾਉਣ ਵਾਲਿਆਂ ਉੱਪਰ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੀ…?

ਇਸ ਖੂਨੀ ਡੋਰ ਨਾਲ ਰੋਜਾਨਾ ਬੱਚੇ ਅਤੇ ਜੀਵ ਜੰਤੂਆਂ ਸ਼ਿਕਾਰ ਹੋ ਰਹੇ ਹਨ ਤੇ ਕੀਮਤੀ ਜਾਨਾਂ ਜਾ ਰਹੀਆ ਹਨ ਇਸ ਲਈ ਜਿੱਥੇ ਵੀ ਇਸ ਖੂਨੀ ਡੋਰ ਨਾਲ ਕੋਈ ਘਟਨਾ ਹੁੰਦੀ ਹੈ ਉਸ ਦੇ ਲਈ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਅਤੇ ਸੰਬੰਧਿਤ ਥਾਣਾ ਮੁਖੀ ਵੀ ਇਸ ਲਈ ਦੋਸ਼ੀ ਹੈ ਕਿਉਂਕਿ ਪ੍ਰਸਾਸ਼ਨ ਦੀ ਨਾਕਾਮੀ ਕਾਰਨ ਹੀ ਇਹ ਅਣਗਿਣਤ ਘਟਨਾਵਾਂ ਤੇ ਸਰਕਾਰੀ ਕਤਲ ਹੋ ਰਹੇ ਹਨ ਅਤੇ ਚਾਈਨਾ ਡੋਰ ਵੇਚਣ ਵਾਲੇ ਅਤੇ ਉਸ ਤੋ ਇਲਾਵਾ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਵਿਅਕਤੀ ਵੀ ਜਿੰਮੇਵਾਰ ਹਨ

ਇਸ ਲਈ ਚਾਈਨਾ ਡੋਰ ਨਾਲ ਪਤੰਗ ਬਾਜ਼ੀ ਕਰਨ ਵਾਲਾ ਚਾਹੇ ਕੋਈ ਵੱਡਾ ਹੈ ਜਾ ਛੋਟਾ ਹੈ ਉਸ ਉੱਪਰ ਵੀ FIR ਹੋਣੀ ਚਾਹੀਦੀ ਹੈ ਅਤੇ ਉਹਨਾਂ ਮਾਪਿਆ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਖੁਦ ਬੱਚਿਆਂ ਨਾਲ ਜਾ ਕੇ ਇਹ ਖੂਨੀ ਚਾਈਨਾ ਡੋਰ ਲੈਕੇ ਦੇ ਰਹੇ ਹਨ ਕਿ ਉਹਨਾਂ ਨੂੰ ਅਕਲ ਉਸ ਸਮੇਂ ਆਵੇਗੀ ਜਦੋ ਇਹ ਘਟਨਾ ਉਹਨਾਂ ਦੇ ਆਪਣੇ ਧੀ ਪੁੱਤ ਨਾਲ ਹੋਵੇਗੀ ਕਿ ਉਹਨਾਂ ਨੂੰ ਅਕਲ ਉਸ ਸਮੇਂ ਆਵੇਗੀ ਜਦੋ ਉਹਨਾਂ ਵੱਲੋ ਲੈ ਕੇ ਦਿੱਤੀ ਖੂਨੀ ਡੋਰ ਨਾਲ ਉਹਨਾਂ ਦੇ ਆਪਣੇ ਧੀ ਪੁੱਤ ਦੀ ਜਾਨ ਜਾਵੇਗੀ।

See also  ਮੁੱਖ ਮੰਤਰੀ ਨੇ ਸਾਰਾਗੜ੍ਹੀ ਜੰਗੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ, ਨਿਰਮਾਣ ਕਾਰਜ ਛੇ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਐਲਾਨ

Post by Tarandeed singh