ਘਰ ਚ ਹੀ 20 ਸਾਲਾਂ ਦੀ ਲੜਕੀ ਨੂੰ ਕੀਤਾ ਅਗਵਾਹ

ਹੁਸ਼ਿਆਰਪੁਰ ਚ ਅਸਲਾਮਬਾਦ ਚ 20 ਸਾਲਾਂ ਦੀ ਲੜਕੀ ਨੂੰ ਬੀਤੀ ਰਾਤ ਚ ਨੂੰ ਅਗਵਾਹ ਕੀਤਾ ਗਿਆ ਲੜਕੀ ਦਾ ਨਾਮ ਦੀਪਿਕਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਤਕਰੀਬਨ 9 ਵਜੇ ਦੀ ਹੈ ਤੇ ਘਰ ਚ ਪਰਿਵਾਰ ਮੈਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਘਰ ਦੇ ਬੂਹੇ ਤੇ ਲੜਕੀ ਦੀਆ ਸਿਰਫ ਚੱਪਲਾਂ ਹੀ ਰਹਿ ਗਈਆਂ ।

ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਬੀਤੀ ਰਾਤ 9 ਵਜੇ ਦੇ ਤਕਰੀਬਨ ਇੱਕ ਵਿਅਕਤੀ ਵੱਲੋਂ ਸਾਡੇ ਘਰ ਦਾ ਬੂਹਾ ਖੜਕਾਇਆ ਗਿਆ ਤੇ ਮੇਰੀ ਲੜਕੀ ਰਾਤੀ ਬੂਹਾ ਖੋਲਣ ਲਈ ਹੀ ਗਈ ਸੀ ਜਿਸਦੇ ਚਲਦੇ ਕਿਸੇ ਵਿਅਕਤੀ ਵੱਲੋਂ ਉਸਨੂੰ ਅਗਵਾਹ ਕੀਤਾ ਗਿਆ ਹੈ ਤੇ ਮੇਰੀ ਛੋਟੀ ਲੜਕੀ ਨੇ ਮੈਨੂੰ ਨੇ ਦਸਿਆ ਕਿ ਕੋਈ ਸਰਦਾਰ ਬੰਦਾ ਸੀ ਤੇ ਜਦੋਂ ਮੈ ਦੇਖਣ ਲਈ ਬਾਹਰ ਗਈ ਤਾ ਉਥੇ ਕੋਈ ਵੀ ਨਹੀ ਦਿੱਸਿਆ ਜਦਕਿ ਮੈਨੂੰ ਮੇਰੀ ਬੇਟੀ ਵੀ ਨਹੀ ਦਿਖੀ ਤੇ ਇਸਦੇ ਦੌਰਾਨ ਮੈ ਕਾਫੀ ਰੌਲਾ ਪਾਇਆ ਪਰ ਕੋਈ ਵੀ ਸੂਅ ਵੀ ਨਹੀ ਮਿਲੀ ਤੇ ਲੜਕੀ ਦੀ ਮਾਤਾ ਵੱਲੋਂ ਦੱਸਿਆ ਗਿਆ ਕਿ ਮੇਰੀ ਬੇਟੀ ਨਾਲ ਪਹਿਲਾ ਵੀ ਦੋ ਵਾਰ ਕਿਸੇ ਵੱਲੋਂ ਇਸ ਤਰ੍ਹਾਂ ਕੀਤਾ ਗਿਆ ਹੈ ਇਸਦੇ ਚਲਦੇ ਦੌਰਾਨ ਅਸੀ ਆਪਣੀ ਬੇਟੀ ਦਾ ਪੂਰਾ ਧਿਆਨ ਰੱਖਦੇ ਸੀ ਫਿਰ ਵੀ ਇਸ ਗੱਲ ਨੂੰ ਅੰਜ਼ਾਮ ਦੇ ਕੇ ਮੇਰੇ ਬੇਟੀ ਨੂੰ ਅਗਵਾਹ ਕੀਤਾ ਗਿਆ ਹੈ ।

ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਅਸੀ ਆਪਣੀ ਬੇਟੀ ਨੂੰ ਵਿਦੇਸ਼ੀ ਪੜਾ੍ਹਈ ਕਰਨ ਲਈ ਭੇਜਦੇ ਸੀ ਤੇ ਉਥੇ ਵੀ ਇੱਕ ਦੋ ਵਾਰ ਸਾਡੀ ਲੜਕੀ ਨਾਲ ਕਿਸੇ ਵੱਲੋਂ ਅਗਵਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਲਈ ਅਸੀਂ ਸਾਵਧਾਨ ਹੋ ਕੇ ਘਰ ਦੇ ਕਿਸ ਨਾ ਕਿਸ ਪਰਿਵਾਰ ਮੈਂਬਰ ਵੱਲੋਂ ਲੜਕੀ ਨੂੰ ਲੈਕੇ ਆੳੇਣ ਤੇ ਛੱਡਣ ਦਾ ਵੀ ਅਸੀਂ ਧਿਆਨ ਰੱਖਦੇ ਸੀ ਤੇ ਨਾ ਹੀ ਸਾਡੀ ਕੋਈ ਪੁਰਾਣੀ ਕਿਸੇ ਨਾਲ ਕੋਈ ਰੰਜ਼ਿੰਸ਼ ਸੀ ਤੇ ਸਾਡੇ ਵੱਲੋਂ ਮਾਮਲਾ ਪੁਲਿਸ ਨੂੰ ਦਰਜ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਮੇਰੀ ਲੜਕੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

See also  ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਹੋ ਗਿਆ ਐਲਾਨ! ਡਿਪਟੀ ਕਮਿਸ਼ਨਰਾਂ ਨੂੰ ਨੋਟਿਸ ਜਾਰੀ