ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ ‘ਤੇ ਪਿੰਡ ਟੂਟੋਮਜਾਰਾ ਵਿੱਖੇ ਕਾਰਾਂ ਦੀ ਆਹਮੋ ਸਾਹਮਣੇ ਟੱਕਰ ‘ਚ ਪੰਜ ਜਖ਼ਮੀ

ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ ‘ਤੇ ਪਿੰਡ ਟੂਟੋਮਜਾਰਾ ਦੇ ਬਾਹਰਵਾਰ ਦੋ ਕਾਰਾਂ ਦੀ ਆਹਮੋ ਸਾਹਮਣੀ ਟੱਕਰ ‘ਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ | ਜਖਮੀਆਂ ਵਿਚੋਂ ਇੱਕ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆ ਅਤੇ ਤਿੰਨ ਮਾਮੂਲੀ ਜ਼ਖਮੀ ਸਵਾਰੀਆਂ ਨੂੰ ਹੋਰ ਵਾਹਨ ਰਾਂਹੀ ਨਵਾਂਸ਼ਹਿਰ ਭੇਜ ਦਿੱਤਾ ਗਿਆ | ਥਾਣਾ ਮਾਹਿਲਪੁਰ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |


ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨ ਕੁਮਾਰ ਆਪਣੀ ਟੈਕਸੀ ਨੰਬਰ ਪੀ ਬੀ 01 ਸੀ 6244 ਰਾਂਹੀ ਸਵਾਰੀਆਂ ਲੈ ਕੇ ਹੁਸ਼ਿਆਰਪੁਰ ਤੋਂ ਗੜ੍ਹਸ਼ੰਕਰ ਨੂੰ ਜਾ ਰਿਹਾ ਸੀ | ਉਸ ਨੇ ਦੱਸਿਆ ਕਿ ਜਦੋਂ ਉਹ ਪਿੰਡ ਟੂਟੋਮਜਾਰਾ ਦੇ ਨਜ਼ਦੀਕ ਪਹੁੰਚਾ ਤਾਂ ਸਾਹਮਣੇ ਤੋਂ ਆ ਰਹੀ ਇੱਕ ਮਾਰੂਤੀ ਕਾਰ ਨੰਬਰ ਸੀ ਐਚ 03 ਪੀ 3148 ਨੇ ਬੇਕਾਬੂ ਹੋ ਕੇ ਉਸ ਵਿਚ ਸਿੱਧੀ ਟੱਕਰ ਮਾਰ ਦਿੱਤੀ |


ਉਸ ਨੇ ਦੱਸਿਆ ਕਿ ਉਸ ਦੀ ਕਾਰ ਵਿਚ ਸਵਾਰੀਆਂ ਅਤੇ ਉਹ ਆਪ ਜ਼ਖਮੀ ਹੋ ਗਿਆ ਅਤੇ ਇੱਕ ਨਿੱਜੀ ਵਾਹਨ ਰਾਂਹੀ ਮਾਮੂਲੀ ਜ਼ਖ਼ਮੀ ਸਵਾਰੀਆਂ ਨੂੰ ਨਵਾਂਸ਼ਹਿਰ ਭੇਜ ਦਿੱਤਾ | ਮਾਰੂਤੀ ਕਾਰ ਸਵਾਰ ਹਰਮਨ ਕੁਮਾਰ ਵੀ ਜ਼ਖ਼ਮੀ ਹੋ ਗਿਆ ਉਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆ ਗਿਆ ਹੈ | ਥਾਣਾ ਮਾਹਿਲਪੁਰ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

See also  ਦਿੜ੍ਹਬਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ