ਗੜ੍ਹਸ਼ੰਕਰ ਦੇ ਪਿੰਡ ਗੱਜਰ ਵਿੱਖੇ ਬੀਤੀ ਰਾਤ ਚੋਰਾਂ ਵਲੋਂ 5 ਘਰਾਂ ਦੇ ਵਿੱਚ ਚੋਰੀ ਦੀ ਵਾਰਦਾਤ

ਬੀਤੀ ਰਾਤ ਗੜ੍ਹਸ਼ੰਕਰ ਦੇ ਪਿੰਡ ਗੱਜਰ ਵਿੱਖੇ ਅਣਪਛਾਤੇ ਚੋਰਾਂ ਨੇ 5 ਘਰਾਂ ਤੋਂ ਲੱਗਭਗ 6 ਲੱਖ ਰੁਪਏ ਦੀ ਨਗਦੀ ਅਤੇ ਗਹਿਣੇ ਤੇ ਹੱਥ ਸਾਫ਼ ਕੀਤੇ। ਜਾਣਕਾਰੀ ਦਿੰਦੇ ਹੋਏ ਅਨੁਜ ਕੁਮਾਰ ਭਜਨ ਲਾਲ, ਕਾਂਤਾ ਪਤਨੀ ਸ਼ਿੰਦਾ, ਕ੍ਰਿਸ਼ਨਾ ਦੇਵੀ ਪਤਨੀ ਨੰਦ ਲਾਲ, ਗਿਆਨ ਚੰਦ ਪੁੱਤਰ ਅਮਰ ਚੰਦ ਅਤੇ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੇ ਵਿੱਚ ਦੇਰ ਰਾਤ ਅਣਪਛਾਤੇ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸਦਾ ਪਤਾ ਉਨ੍ਹਾਂ ਸਵੇਰ ਉੱਠਣ ਤੋਂ ਬਾਅਦ ਪਤਾ ਚੱਲਿਆ ਜਦੋਂ ਉਨ੍ਹਾਂ ਘਰ ਦਾ ਸਾਮਾਨ ਖਿਲਰਿਆ ਹੋਇਆ ਦੇਖਿਆ।


ਪਿੰਡ ਗੱਜਰ ਦੇ 5 ਘਰਾਂ ਵਿੱਚ ਹੋਈ ਚੋਰੀ ਦੇ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ।


ਉੱਥੇ ਹੀ ਉਸ ਸਬੰਧ ਦੇ ਵਿੱਚ ਮਾਹਿਲਪੁਰ ਪੁਲਿਸ ਵਲੋਂ ਮੌਕੇ ਤੇ ਪਹੁੰਚਕੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।

See also  ਅਕਾਲੀ ਆਗੂ ਜਗਬੀਰ ਬਰਾੜ ਆਮ ਆਦਮੀ ਪਾਰਟੀ ਵਿਚ ਸ਼ਾਮਲ