ਗੈਂਗਸਟਰ ਗੋਲਡੀ ਬਰਾੜ ਦੀ ਫੇਰ ਆਈ ਧਮਕੀ, ਗਵਾਹੀ ਦੇਣ ਵਾਲਿਆਂ ਦਾ ਲੱਗੂ ਨੰਬਰ

ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਡ ਬੋਲਡੀ ਬਰਾੜ ਜੋ ਕੈਨੇਡਾ ਬੈਠਾ ਹੈ,,ਗੋਲਡੀ ਬਰਾੜ ਲਗਾਤਾਰ ਕੈਨੇਡਾ ਬੈਠ ਧਮਕੀ ਭਰੇ ਮੈਜਿਸ ਭੇਜ ਰਿਹਾ ਹੈ ਹੁਣ ਵੀ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਕਿ ਦਰਅਸਲ ਗੋਲਡੀ ਬਰਾੜ ਨੇ ਫੋਨ ਕਰਕੇ ਅਦਾਲਤ ਵਿੱਚ ਗਵਾਹੀ ਦੇਣ ਵਾਲਿਆ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦੇ ਰਿਹਾ ਹੈ। ਇਹ ਧਮਕੀ ਫਰੀਦਕੋਟ ਵਿੱਚ ਯੂਥ ਕਾਂਗਰਸੀ ਆਗੂ ਗੁਰਲਾਲ ਸਿੰਘ ਪਹਿਲਵਾਨ ਦੇ ਕਤਲ ਕੇਸ ਵਿੱਚ ਗਵਾਹਾਂ ਨੂੰ ਮਿਲ ਰਹੀਹੈ।

GoldyBrar

ਇਸ ਦੀ ਸ਼ਿਕਾਇਤ ਗਵਾਹ ਗੁਰਜਸਵਿੰਦਰ ਸਿੰਘ ਨੇ ਫਰੀਦਕੋਟ ਪੁਲਿਸ ਨੂੰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਫਰਵਰੀ ਵਿੱਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਪਹਿਲਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਵਿੱਚ ਉਹ ਵੀ ਗਵਾਹ ਹੈ। ਹੁਣ ਗੋਲਡੀ ਬਰਾੜ ਉਨ੍ਹਾਂ ਨੂੰ ਫੋਨ ਕਰਕੇ ਧਮਕੀਆਂ ਦੇ ਰਿਹਾ ਹੈ। ਉਨ੍ਹਾਂ ਨੂੰ ਹੀ ਨਹੀਂ ਹੋਰ ਗਵਾਹਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਹਨ। ਉਸ ਨੇ 4 ਸਥਾਨਕ ਲੋਕਾਂ ‘ਤੇ ਗੋਲਡੀ ਬਰਾੜ ਨੂੰ ਗਵਾਹਾਂ ਬਾਰੇ ਜਾਣਕਾਰੀ ਦੇਣ ਦਾ ਵੀ ਦੋਸ਼ ਲਾਇਆ। ਪੁਲੀਸ ਨੇ ਗੋਲਡੀ ਬਰਾੜ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

See also  ਸ਼ਹੀਦ ਪੁਲਿਸ ਕਾਂਸਟੇਬਲ ਕੁਲਦੀਪ ਦੇ ਕਾਤਲ ਦਾ ਹੋਇਆ ਐਨਕਾਉਂਟਰ ਲਗਾਤਾਰ ਫਾਇਰਿੰਗ ਤੋਂ ਬਾਅਦ ਗੈਂਗਸਟਰ ਦੀ ਮੌਤ ,ਮੌਕੇ ਤੋਂ ਦੇਖੋ ਕੀ ਕੁਝ ਹੋਇਆ ਬਰਾਮਦ