ਗੈਂਗਸਟਰ ਅਰਸ਼ ਡੱਲਾ ਨੇ ਲਈ ਕਾਂਗਰਸ ਪ੍ਰਧਾਨ ਦੇ ਕਤਲ ਦੀ ਜ਼ਿੰਮੇਵਾਰੀ

ਮੋਗਾ: ਬੀਤੇ ਦਿਨ ਜ਼ਿਲ੍ਹਾ ਮੋਗਾ ਦੇ ਬਲਾਕ ਅਜੀਤਵਾਲ ਦੇ ਕਾਂਗਰਸ ਪ੍ਰਧਾਨ ਪਿੰਡ ਡੱਲਾ ਦੇ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਡਾਲਾ ਦਾ ਕੂਝ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚੱਲਾ ਕੇ ਕੱਤਲ ਕਰ ਦਿੱਤਾ ਸੀ। ਹੁਣ ਇਸ ਕਤਲ ਤੇ ਵੱਡੀ ਅਪਡੇਟ ਸਾਹਮਣੇ ਆਈ ਹੈ। ਦੱਸ ਦਈਏ ਕਿ ਗੈਂਗਸਟਰ ਅਰਸ਼ ਡੱਲਾ ਨੇ ਫੇਸਬੁੱਕ ‘ਤੇ ਇਕ ਪੋਸਟ ਸ਼ੇਅਰ ਕਰਦੇ ਇਸ ਕੱਤਲ ਦੀ ਜ਼ਿੰਮੇਵਾਰੀ ਲਈ ਹੈ ਤੇ ਇਸ ਪੋਸਟ ਵਿਚ ਉਸ ਨੇ ਬਲਾਕ ਪ੍ਰਦਾਨ ਤੇ ਗੰਭੀਰ ਦੋਸ਼ ਗੰਭੀਰ ਦੋਸ਼ ਲਗਾਏ ਹਨ।

ਉਸ ਨੇ ਪੋਸਟ ਵਿਚ ਲਿਖਿਆ ਕਿ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਅੱਜ ਜੋ ਪਿੰਡ ਡਾਲੇ ਵਿਚ ਬੱਲੀ ਸਰਪੰਚ ਦਾ ਕਤਲ ਹੋਇਆ ਉਹ ਮੈਂ ਕਰਵਾਇਆ ਕਿਉਂਕਿ ਮੈਨੂੰ ਇਸ ਰਾਹ ‘ਤੇ ਤੋਰਨ ਵਾਲੀ ਮੇਰੇ ਪਿੰਡ ਦੀ ਹੀ ਸਿਆਸਤ ਸੀ। ਇਸ ਬੰਦੇ ਨੇ ਮੇਰੀ ਮਾਂ ਨੂੰ ਇਕ ਹਫਤਾ ਸੀਏ ਸਟਾਫ ਵਿਚ ਰਖਵਾਇਆ ਮੇਰੇ ਯਾਰਾਂ ਦੋਸਤਾਂ ਨੂੰ ਪੁਲਿਸ ਨੂੰ ਫੜਵਾਇਆ ਇਸ ਨੇ ਪੁਲਿਸ ਦਾ ਸਾਥ ਦੇ ਕੇ ਮੇਰੇ ਘਰ ਵਿਚੋਂ ਕੌਲੀਆਂ ਚਮਚੇ ਨਹੀਂ ਛੱਡੇ ਤੇ ਮੇਰੇ ਘਰ ਦੇ ਅੰਦਰ ਭੰਨ ਤੋੜ ਕਰਵਾਈ ਤੇ ਮੇਰੇ ਘਰ ਦਾ ਸਾਰਾ ਸਾਮਾਨ ਘਰ ਖੜ ਕੇ ਪੁਲਿਸ ਨੂੰ ਚੁਕਵਾਇਆ ਤੇ ਆਵਦੀ ਅਫਸਰਸ਼ਾਹੀ ਵਿਚ ਪਉਂਚ ਬਣਾਉਣ ਖਾਤਰ ਮੇਰਾ ਸਾਰਾ ਘਰ ਖਰਾਬ ਕਰਤਾ ਤੇ ਮੈਨੂੰ ਇਸ ਰਾਹ ‘ਤੇ ਤੁਰਨ ਲਈ ਮਜਬੂਰ ਕਰ ਦਿੱਤਾ।

Bhai Amritpal ਜੀ ਦੀ ਪਤਨੀ ਕਿੱਥੇ ਰਹਿ ਰਹੀ? ਸਿੰਘ ਸਾਹਿਬ ਦੇ ਘਰੋਂ ਆਈ ਵੱਡੀ ਖ਼ਬਰ, ਛੋਟੀ ਬੱਚੀ ਨੇ ਦੱਸੀ ਸਾਰੀ ਸਚਾਈ

ਉਨ੍ਹਾਂ ਮੇਰਾ ਜ਼ਿੰਦਗੀ ਜਿਊਣ ਦਾ ਮਕਸਦ ਨਹੀਂ ਸੀ ਜਿੰਨਾ ਇਸ ਨੂੰ ਮਾਰਨ ਦਾ ਸੀ। ਮਾਰਨ ਨੂੰ ਅਸੀਂ ਇਸ ਦਾ ਜਵਾਕ ਵੀ ਘਰ ਵਿਚ ਮਾਰ ਸਕਦੇ ਸੀ ਪਰ ਉਸ ਜਵਾਕ ਦਾ ਕੋਈ ਕਸੂਰ ਨਹੀਂ ਸੀ। ਅੱਜ ਮੇਰੇ ਮਨ ਨੂੰ ਤਸੱਲੀ ਮਿਲ ਗਈ ਇਸ ਨੂੰ ਮਾਰ ਕੇ ਇਸ ਨੇ ਸਾਨੂੰ ਮਜਬੂਰ ਏਨਾ ਕਰਤਾ ਦੀ ਸਾਨੂੰ ਮਾਰਨਾ ਪਿਆ ਇਸ ਨੇ ਆਵਦੀ ਸਿਆਸਤ ਲਈ ਇਹ ਸਭ ਕੁਝ ਕਰਿਆ ਸੀ ਜਿਹੜਾ ਇਸ ਲਈ ਬਾਹਲੀ ਹਮਦਰਦੀ ਰੱਖਦਾ ਉਹ ਵੀ ਸਾਨੂੰ ਦੱਸ ਦੇਣ ਉਸਦਾ ਵੀ ਘਰ ਦੂਰ ਨਹੀਂ। ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਸਾਡਾ ਕਿਸੇ ਵੀ ਗਰੁੱਪ ਨਾਲ ਕੋਈ ਸਬੰਧ ਨਹੀਂ ਹੈ ਸਾਡੇ ਚਾਰ ਭਰਾ ਜਿਹੜੇ ਸਾਡੇ ਨਾਲ ਸਹੀ ਚਲਦੇ ਨੇ। ਬੱਸਉਹ ਚੱਲ ਰਹੇ ਨੇ ਤੇ ਓਹੀ ਸਾਡਾ ਭਰਾ ਹੈ ਜੋ ਸਾਡੇ ਨਾਲ ਸਹੀ ਚੱਲਦਾ ਹੈ ਸਾਨੂੰ ਤੀਜੇ ਬੰਦੇ ਨਾਲ ਕੋਈ ਮਤਲਬ ਨਹੀਂ।

See also  ਮਹਿਲਾ ਸਰਪੰਚ ਦੇ ਪਤੀ ਅਤੇ ਕੁੱਝ ਹੋਰ ਵਿਅਕਤੀਆਂ ਵੱਲੋਂ ਘਰ ਵਿੱਚ ਵੜ ਕੇ ਇੱਕ ਨੌਜਵਾਨ ਨੂੰ ਕੁਟਣ ਮਾਰ ਕਰਨ ਦਾ ਮਾਮਲਾ ਆਇਆ ਸਾਹਮਣੇ