ਗੁਰੂ ਘਰ ‘ਚ ਹੋਇਆਂ ਗ੍ਰੰਥੀ ਗੁਰਪ੍ਰੀਤ ਸਿੰਘ ਤੇ ਹਮਲਾ

ਮਾਮਲਾ ਜਲੰਧਰ ਦੇ ਵਿੱਚ ਪੈਦੇ ਗੁਰਦੁਆਰਾ ਗੁਰਮੱਤ ਪ੍ਰਚਾਰ ਸਭਾ ਗੁਰੂਨਾਨਕ ਨਗਰ ਭੋਗਪੁਰ ਵਾਰਡ ਨੰਬਰ 6 ਤੋ ਸਾਹਮਣੇ ਆ ਰਿਹਾ ਹੈ, ਜਿੱਥੇ ਇਕ ਗਿਆਨੀ ਸਿੰਘ ਜਿਸ ਦਾ ਨਾਮ ਗੁਰਪ੍ਰੀਤ ਹੈ ਉਸ ਤੇ ਕੁੱਝ ਲੋਕਾਂ ਨੇ ਗੁਰਦੁਆਰੇ ਵਿੱਚ ਹੀ ਹਮਲਾ ਕਰ ਦਿੱਤਾ ਤੇ ਉਸ ਨੂੰ ਕੁੱਟਿਆ ਅਤੇ ਦਸਤਾਰ ਲਾ ਕੇ ਕੇਸਾਂ ਦੀ ਬੇਅਦਵੀ ਕਰ ਦਿੱਤੀ ਤੇ ਗ੍ਰੰਥੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਕਾਫੀ ਲੰਮੇ ਸਮੇ ਤੋ ਤਨਖ਼ਾਹ ਨਹੀ ਮਿਲੀ ਜਦੋ ਉਸ ਨੇ ਤਨਖ਼ਾਹ ਦੀ ਮੰਗ ਕੀਤੀ ਤਾ ਉਨ੍ਹਾਂ ਵੱਲੋ ਉਸ ਤੇ ਹਮਲਾਂ ਕਰ ਦਿੱਤਾ ਉਸ ਦੀ ਬਾਹ ਤੇ ਸੱਟ ਮਾਰੀ ਗਈ ਤੇ ਪਿੱਠ ਤੇ ਵੀ ਹਮਲਾ ਕੀਤਾ ਗਿਆ ਤੇ ਕੇਸਾ ਦੀ ਬੇਅਦਵੀ ਕੀਤੀ ਗਈ ਹਮਲਾ ਕਰਨ ਵਾਲੀਆ ਦੇ ਨਾਮ ਹੰਸ ਰਾਜ, ਸਿਮਰਨਾਥ, ਗੁਰਦੀਪ ਸਿੰਘ,ਸੁਰਜੀਤ ਸਿੰਘ, ਬਲਵੰਤ ਸਿੰਘ, ਆਦਿ ਸਭ ਨੇ ਮਿਲਕੇ ਗ੍ਰੰਥੀ ਸਿੰਘ ਤੇ ਹਮਲਾ ਕੀਤਾ। ਬਾਕੀ ਗ੍ਰੰਥੀ ਸਿੰਘਾਂ ਨੇ ਇਸ ਘਟਨਾ ਦੀ ਨਖੇਧੀ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਗ੍ਰੰਥੀ ਸਿੰਘ ਦੀ ਜਗਾ ਬਾਬਾ ਬੁੱਢਾਂ ਜੀ ਦੀ ਹੈ ਜੇਕਰ ਅਜਿਹੀ ਜਗਾ ਤੇ ਅਜਿਹੇ ਕੰਮ ਹੋਣ ਲੱਗ ਪਏ ਤਾ ਕੋਈ ਵੀ ਬੱਚਾ ਗ੍ਰੰਥੀ ਸਿੰਘ ਨਹੀਂ ਬਣੇਗਾ।

See also  ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦਾ ਪਰਿਵਾਰ ਆਈਆ ਮੀਡਿਆ ਸਾਹਮਣੇ