ਖੰਨਾ ਚ 13 ਗੈਗਸਟਰਾਂ ਨੂੰ ਕੀਤਾ ਕਾਬੂ, ਬੱਬਰ ਖਾਲਸਾ ਨਾਲ ਜੁੜਿਆਂ ਸੰਬੰਧ ਗੈਂਗਸਟਰਾਂ ਦਾ

ਖੰਨਾ ਚ 13 ਗੈਗਸਟਰਾ ਨੂੰ ਫੜਨ ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੇ ਉਥੇ ਹੀ ਪੁਲਿਸ ਨੇ ਇਹਨਾਂ ਕੋਲ ਏ ਸੀ ਤੇ ਪੁਲਿਸ ਦਾ ਇਹ ਆਪ੍ਰੇਸ਼ਨ ਤਕਰੀਬਨ ਡੇਢ ਮਹੀਨੇ ਦਾ ਚਲ ਰਿਹਾ ਹੈ ਤੇ ਵਿਦੇਸ਼ਾਂ ਚ ਬੈਠੇ ਗੈਗਸਟਰ ਅੰਮ੍ਰਿਤ ਬੱਲ ਅਤੇ ਹੋਰ ਸਾਥੀਆ ਨਾਲ ਜੁੜੇ ਹੋਏ ਤੇ ਉਹ ਪੰਜਾਬ ਚ ਟਾਰਗੇਟ ਕਿਲੰਗ ਕਰਵਾਉਣਾ ਚਾਹੰਦੇ ਸੀ ਤੇ ਇਹਨਾ 13 ਗੈਗਸਟਰਾਂ ਨੂੰ ਕਾਬੂ ਕੀਤਾ ਹੈ ਤੇ ਪੰਜਾਬ ਚ 5 ਵੱਡੇ ਚਿਹਰਿਆ ਨੂੰ ਜਾਨੋ ਮਾਰਨ ਦੀ ਤਿਆਰੀ ਵੀ ਸੀ ਤੇ ਉਥੇ ਹੀ ਪੁਲਿਸ ਨੇ ਇਹਨਾ ਨੂੰ ਮੌਕੇ ਤੇ ਕਾਬੂ ਕਰ ਲਿਆ ।

ਵਿਦੇਸ਼ਾਂ ਚ ਬੈਠੇ ਗੈਂਗਸਟਰ ਇਹਨਾਂ ਵਿਅਕਤੀਆਂ ਨੂੰ ਸ਼ਾਰਪ ਸ਼ੂਟਰ ਬਣਾ ਕੇ ਪੰਜਾਬ ਅੰਦਰ ਟਾਰਗੇਟ ਕਿਲਿੰਗ ਕਰਵਾਉਣਾ ਚਾਹੁੰਦੇ ਸੀ। ਪੰਜਾਬ ਦੇ 5 ਵੱਡੇ ਚਿਹਰਿਆਂ ਨੂੰ ਜਾਨੋਂ ਮਾਰਨ ਦੀ ਤਿਆਰੀ ਸੀ ਤਾਂ ਪਹਿਲਾਂ ਹੀ ਖੰਨਾ ਪੁਲਸ ਨੇ ਇਸ ਗੈਂਗ ਨੂੰ ਨੱਥ ਪਾ ਲਈ। ਇਸ ਬਾਰੇ ਆਈਜੀ ਕੌਸਤੁਭ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਉਥੇ ਹੀ ਡੀਜੀਪੀ ਪੰਜਾਬ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ।


ਆਈਜੀ ਕੌਸਤੁਭ ਸ਼ਰਮਾ ਨੇ ਦੱਸਿਆ ਕਿ 5 ਦਸੰਬਰ ਨੂੰ ਖੰਨਾ ਪੁਲਸ ਨੇ ਮਹਿੰਦਰ ਵਰਮਾ ਡੀਕੇ ਅਤੇ ਰਮੇਸ਼ ਚੌਹਾਨ ਨੂੰ 2 ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਸੀ। ਇਹ ਦੋਵੇਂ ਸ਼ੂਟਰ ਹਨ। ਜਿਹਨਾਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹ ਅਮਰੀਕਾ ਬੈਠੇ ਗੈਂਗਸਟਰ ਅੰਮ੍ਰਿਤ ਬੱਲ ਉਰਫ ਲਾਡੀ ਨਾਲ ਸਬੰਧਤ ਹਨ। ਅੰਮ੍ਰਿਤ ਬੱਲ ਜੱਗੂ ਭਗਵਾਨਪੁਰੀਆ ਦਾ ਸਾਥੀ ਹੈ ਅਤੇ ਗੋਲਡੀ ਬਰਾੜ ਨਾਲ ਵੀ ਉਸਦੇ ਲਿੰਕ ਹਨ। ਨਵੰਬਰ 2022 ਚ ਅੰਮ੍ਰਿਤ ਬੱਲ ਅਤੇ ਜੱਗੂ ਭਗਵਾਨਪੁਰੀਆ ਦੇ ਕਹਿਣ ਉਪਰ ਡੀਕੇ ਤੇ ਚੌਹਾਨ ਪਹਿਲੀ ਵਾਰ ਯਮੁਨਾਨਗਰ ਵਿਖੇ ਇਕੱਠੇ ਹੋਏ ਸੀ। ਇਹਨਾਂ ਨੇ ਟਾਰਗੇਟ ਕਿਲਿੰਗ ਕਰਨੀ ਸੀ ਪ੍ਰੰਤੂ ਉਹ ਸਫਲ ਨਹੀਂ ਹੋ ਸਕੇ ਸੀ।


ਇਸਤੋਂ ਬਾਅਦ ਕੜੀ ਦਰ ਕੜੀ ਜੁੜਦੀ ਗਈ ਅਤੇ ਕੁੱਲ 13 ਵਿਅਕਤੀ ਕਾਬੂ ਕੀਤੇ ਗਏ। ਕਾਬੂ ਕੀਤੇ ਵਿਅਕਤੀਆਂ ਤੋਂ ਇਲਾਵਾ ਪੁਲਸ ਨੇ ਇਸ ਮੁਕੱਦਮੇ ਚ ਅੰਮ੍ਰਿਤਪਾਲ ਸਿੰਘ ਬੱਲ, ਜੱਗੂ ਭਗਵਾਨਪੁਰੀਆ, ਪ੍ਰਗਟ ਸਿੰਘ, ਜੈਕ ਵਾਸੀ ਰਾਜਸਥਾਨ ਅਤੇ ਪ੍ਰਮੋਦ ਨੂੰ ਵੀ ਨਾਮਜਦ ਕੀਤਾ ਹੈ ਇਹਨਾਂ ਦੀ ਗ੍ਰਿਫਤਾਰੀ ਬਾਕੀ ਹੈ। ਅੰਮ੍ਰਿਤ ਬੱਲ ਤੇ ਪਰਗਟ ਨੂੰ ਵਿਦੇਸ਼ਾਂ ਲਿਆਉਣ ਲਈ ਪ੍ਰਕਿਰਿਆ ਜਾਰੀ ਹੈ। ਰੇਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਜਾਵੇਗਾ। ਆਈਜੀ ਨੇ ਦੱਸਿਆ ਕਿ ਪੁਲਸ ਨੇ ਅੰਮ੍ਰਿਤ ਬੱਲ ਦੀ ਮਹਿਲਾ ਸਾਥੀ ਦਲਜੀਤ ਕੌਰ ਮਾਣੋ ਵਾਸੀ ਅੰਮ੍ਰਿਤਸਰ ਨੂੰ ਵੀ ਕਾਬੂ ਕੀਤਾ ਜੋ ਲੰਬੇ ਸਮੇਂ ਤੋਂ ਉਸ ਨਾਲ ਜੁੜੀ ਹੋਈ ਸੀ। 

See also  ਸਵਾਤੀ ਮਾਲੀਵਾਲ ਨੂੰ ਕਾਰ ਨਾਲ ਘਸੀਟਣ ਵਾਲੇ ਦੋਸ਼ੀ ਨੂੰ ਮਿਲੀ ਜ਼ਮਾਨਤ