ਖੇਤਾਂ ਚ ਬਣੀ ਮੋਟਰ ਤੇ ਰਹਿ ਰਹੇ 3 ਪ੍ਰਵਾਸੀ ਮਜ਼ਦੂਰਾਂ ਵੱਲੌਂ ਪਸ਼ੂਆਂ ਨੂੰ ਕਰੰਟ ਲਗਾਕੇ ਕੀਤੀ ਜਾਂਦੀ ਸੀ ਹੱਤਿਆ,ਪੁਲਿਸ ਨੇ ਲਿਆ ਹਿਰਾਸਤ ‘ਚ ਪ੍ਰਵਾਸ਼ੀਆਂ ਨੂੰ

ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਡਾਡਾ ਤੋਂ ਐ ਜਿਥੇ ਖੇਤਾਂ ਚ ਬਣੀ ਮੋਟਰ ਤੇ ਰਹਿ ਰਹੇ 3 ਪ੍ਰਵਾਸੀ ਮਜ਼ਦੂਰਾਂ ਨੂੰ ਪੁਲਿਸ ਵਲੋਂ ਗਊ ਹੱਤਿਆ ਕਰਕੇ ਉਨ੍ਹਾਂ ਦਾ ਮਾਸ ਪਕਾਉਣ ਦੇ ਦੋਸ਼ ਚ ਹਿਰਾਸਤ ਵਿੱਚ ਲਿਆ ਹੈ ਤੇ ਮੌਕੇ ਤੇ ਮ੍ਰਿਤਕ ਅਵਸਥਾ ਚ 2 ਗਊ ਅਤੇ ਇਕ ਸਾਂਬਰ ਵੀ ਬਰਾਮਦ ਹੋਇਆ ਏ ਜਿਨ੍ਹਾਂ ਦੀ ਖੱਲ੍ਹ ਲਾਉਣ ਤੋਂ ਬਾਅਦ ਉਨ੍ਹਾਂ ਦਾ ਪਿੰਜਰ ਖੇਤਾਂ ਚ ਸੁੱਟਿਆ ਹੋਇਆ ਦੇਖਣ ਨੂੰ ਮਿਲਿਆ।


ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਵਲਂੋ ਵੱਖ ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਲੋਮੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਵੁਆਇਸ ਲੈਸ ਆਫ ਸੈਕੰਡ ਇਨਿੰਗ ਹੋਮ ਸੰਸਥਾ ਵਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਪਿੰਡ ਡਾਡਾ ਚ ਕੁਝ ਵਿਅਕਤੀ ਗਊ ਹੱਤਿਆ ਕਰਕੇ ਉਨ੍ਹਾਂ ਦਾ ਮਾਸ ਪਕਾਉਂਦੇ ਨੇ ਤੇ ਸੂਚਨਾ ਤੋਂ ਬਾਅਦ ਉਹ ਮੌਕੇ ਤੇ ਜੰਗਲਾਤ ਵਿਭਾਗ ਦੀ ਟੀਮ ਨਾਲ ਪਹੁੰਚੇ ਤੇ 3 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।


ਮੌਕੇ ਤੇ 2 ਗਊਆਂ ਮ੍ਰਿਤਕ ਅਵਸਥਾਂ ਚ ਅਤੇ ਇਕ ਸਾਂਬਰ ਦੇਖਣ ਨੂੰ ਮਿਲਿਆ।ਸੰਸਥਾ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਹੈ ਕਿ ਪੁਲਿਸ ਅਜਿਹੇ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਅਜਿਹਾ ਕਰਨ ਬਾਰੇ ਨਾ ਸੋਚੇ।

See also  ਡਾ. ਬਲਜੀਤ ਕੌਰ ਨੇ ਕੰਬੋਜ ਭਾਈਚਾਰੇ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ