ਖਰੜ: ਮੋਹਾਲੀ ਦੇ ਖਰੜ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾਂ ਬਾਰੇ ਸੁਣ ਕੇ ਇਹ ਕਹਿਣਾ ਗੱਲਤ ਨਹੀਂ ਹੋਵੇਗਾ ਕਿ ਅੱਜ ਕੱਲ ਲੋਕਾਂ ਦਾ ਖੂਨ ਪਾਣੀ ਬਣ ਚੁੱਕਿਆ। ਲੋਕ ਆਪਣੇ ਹੀ ਸਖੇ ਰਿਸ਼ਤੇ ਵਿਚ ਘਾਤ ਕਰਨ ਲੱਗ ਗਏ ਹਨ। ਦਰਅਸਲ ਖਰੜ ਵਿਚ ਇਕ ਵਿਅਕਤੀ ਨੇ ਆਪਣੇ ਹੀ ਵੱਡੇ ਭਰਾ, ਭਰਜਾਈ ਅਤੇ ਭਤੀਜੇ ਦਾ ਕਾਤਲ ਬਣ ਗਿਆ ਹੈ। ਮੂਲਜ਼ਮ ਵਿਅਕਤੀ ਨੇ ਜ਼ਾਇਦਾਦ ਖਾਤਰ ਆਪਣੇ ਭਰਾ, ਭਰਜਾਈ ਅਤੇ 2 ਸਾਲ ਦੇ ਭਤੀਜੇ ਦਾ ਕਤਲ ਕਰ ਦਿੱਤਾ ਹੈ।
ਆਹ ਵਿਜੀਲੈਂਸ ਵਾਲੇ ਕਹਿੰਦੇ ਚੰਨੀ ਨੂੰ ਫੜ੍ਹਨਾ, ਮੈਂ ਕਿਹਾ ਉਤਾਰ ਲਓ ਜੋ ਚਾਅ ਉਤਾਰਨਾ ਹੈ!ਚਰਨਜੀਤ ਚੰਨੀ ਨੇ ਕੀਤਾ ਚੈੱਲਜ਼
ਜਾਣਕਾਰੀ ਮੁਤਾਬਕ ਮੂਲਜ਼ਮ ਲਖਬੀਰ ਸਿੰਘ ਦਾ ਆਪਣੇ ਭਰਾ ਨਾਲ ਅਕਸਰ ਜਾਇਦਾਦ ਨੂੰ ਲੈ ਕੇ ਕਲੇਸ਼ ਹੁੰਦਾ ਸੀ। ਮੂਲਜ਼ਮ ਆਪਣੇ ਭਰਾ ਦੀ ਜਾਇਦਾਦ ਹੜਪਨਾ ਚਾਹੁੰਦਾ ਸੀ। ਮੂਲਜ਼ਮ ਦੇ ਮ੍ਰਿਤਕ ਭਰਾ ਵੈੱਬ ਡਿਜ਼ਾਈਨਿੰਗ ਦਾ ਅਪਣਾ ਕੰਮ ਕਰਦਾ ਸੀ ‘ਤੇ ਆਪਣੇ ਪਰਿਵਾਰ ਸਮੇਤ ਗਲੋਬਲ ਸਿਟੀ ਵਿਚ ਰਹਿੰਦਾ ਸੀ। ਮੂਲਜ਼ਮ ਲਖਬੀਰ ਸਿੰਘ ਨੇ ਆਪਣੇ ਭਰਾ ‘ਤੇ ਉਸ ਦੇ ਪਰਿਵਾਰ ਨੂੰ ਖ਼ਤਮ ਕਰਨ ਦੀ ਸਾਜਿਸ਼ ਰੱਚੀ। ਉਸਨੇ ਆਪਣੇ ਭਰਾ ਸਤਬੀਰ ਸਿੰਘ ਅਤੇ ਭਰਜਾਈ ਅਮਨਦੀਪ ਕੌਰ ਦੀਆਂ ਲਾਸ਼ਾਂ ਰੋਪੜ ਨਹਿਰ ਵਿਚ ਸੁੱਟ ਦਿਤੀਆਂ। 2 ਸਾਲ ਦੇ ਬੱਚੇ ਅਨਹਦ ਨੂੰ ਮੋਰਿੰਡਾ ਨਹਿਰ ਵਿਚ ਸੁੱਟ ਕੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ।
Bhagwant Mann ਤਾਂ DEBATE ਚ ਕਰਾਉਂ ਪੱਕਾ ਬੇਇਜ਼ਤੀ ! ਐਵੀ BJP ਨਾਲ ਪੰਗਾਂ ਲੈ ਬੈਠਾ ! ਹੱਦ ਚ ਰਹੇ ਭਗਵੰਤ ਮਾਨ ਹੁਣ !
ਫਿਲਹਾਲ ਪੁਲਿਸ ਨੇ ਮੂਲਜ਼ਮ ਨੂੰ ਗ੍ਰਿਫ਼ਤਾਰ ਕਰ ਪਰਚਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੂਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਪ੍ਰਵਾਰਕ ਝਗੜੇ ਦਾ ਮਾਮਲਾ ਹੈ।