ਪੰਜਾਬ ਦੀ ਵਿਧਾਨਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਗੜ੍ਹਸ਼ੰਕਰ ਦੇ ਪੰਜ ਵਿਧਾਇਕ ਹੋਣ ਤੇ ਬਾਬਜੂਦ ਵੀ ਕੰਢੀ ਕਨਾਲ ਨੂੰ ਨਹਿਰ ਦੀ ਰਿਪੇਅਰ ਕਰਵਾਉਣ ਵਿੱਚ ਪੂਰੀ ਤਰ੍ਹਾਂ ਦੇ ਨਾਲ ਫੇਲ੍ਹ ਸਾਬਤ ਹੋਏ ਹਨ ਜਿਸਦੇ ਕਾਰਨ ਗੜ੍ਹਸ਼ੰਕਰ ਇਲਾਕੇ ਦੇ ਵਿੱਚ ਹੜ ਆਉਣ ਦੇ ਨਾਲ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ ਇਹ ਕਹਿਣਾ ਹੈ ਗੜ੍ਹਸ਼ੰਕਰ ਤੋਂ ਸਾਬਕਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਜੋ ਗੜ੍ਹਸ਼ੰਕਰ ਵਿੱਖੇ ਪਾਰਟੀ ਵਰਕਰਾਂ ਦੇ ਨਾਲ ਆਗਾਮੀ ਚੋਣਾਂ ਦੇ ਸਬੰਧ ਵਿੱਚ ਚਰਚਾ ਕਰ ਰਹੇ ਸਨ। ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਸਰਕਾਰ ਵੇਲੇ ਕੰਢੀ ਕਨਾਲ ਨਹਿਰ ਨੂੰ ਚਲਾਇਆ ਗਿਆ ਸੀ ਪਰ ਸਰਕਾਰ ਬਦਲਣ ਨਾਲ ਸਾਰ ਨਹੀਂ ਲਈ ਗਈ।
ਰਾਠਾਂ ਨੇ ਕਿਹਾ ਕਿ ਇਸ ਕੰਢੀ ਕਨਾਲ ਨਹਿਰ ਨੂੰ ਚਲਾਉਣ ਦਾ ਮੁੱਦਾ ਚੁੱਕਿਆ ਸੀ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਇੰਦੇ ਵਲੋਂ ਲਿਪਾਪੋਤੀ ਕਰਕੇ ਨਹਿਰ ਵਿੱਚ ਪਾਣੀ ਛੱਡਿਆ ਗਿਆ ਜਿਸਦੇ ਕਾਰਨ ਇਹ ਨਹਿਰ ਪਿੰਡ ਕੁਨੈਲ ਅਤੇ ਰਾਮਪੁਰ ਬਿਲੜੋ ਤੋਂ ਟੁੱਟਣ ਕਾਰਨ ਲੋਕਾਂ ਦੀ ਫਸਲਾਂ ਅਤੇ ਮਕਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਕਿਹਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੜ ਪੀੜਿਤਾਂ ਦੇ ਪਰਿਵਾਰਾਂ ਨੂੰ ਜਲਦ ਮੁਆਵਜ਼ਾ ਜਾਰੀ ਕੀਤਾ ਜਾਣਾ ਚਾਹੀਦਾ ਹੈ। ਰਾਠਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਗੜ੍ਹਸ਼ੰਕਰ ਇਲਾਕੇ ਵਿੱਚ ਗੈਰਕਾਨੀ ਤਰੀਕੇ ਨਾਲ ਨਜਾਇਜ਼ ਕਰੇਸ਼ਰ ਚਲਾਕੇ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਸਰਕਾਰ ਦੇ ਨੁਮਾਇੰਦਿਆਂ ਦੀ ਮਿਲਿਭਗਤ ਨਾਲ ਗੈਰਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ।