ਕ੍ਰਿਕਟ WorldCup2023 ‘ਚ ਮੋਹਾਲੀ ਸਟੇਡੀਅਮ ਨੂੰ ਕੋਈ ਵੀ ਮੈਚ ਨਾ ਦੇਣਾ ਸਿਆਸੀ ਬਦਲਾਖੋਰੀ ਦਾ ਨਤੀਜਾ- ਮੀਤ ਹੇਅਰ


ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਕਿ੍ਕਟ WorldCup 2023 ਦੁਬਾਰਾ ਹੋਣਾ ਬਹੁਤ ਖੁਸ਼ੀ ਦੀ ਗੱਲ ਹੈ ਪਰ ਕ੍ਰਿਕਟ ਦੇ WorldCup2023 ‘ਚ ਪੰਜਾਬ ਦੇ ਮੋਹਾਲੀ ਸਟੇਡੀਅਮ ਨੂੰ ਕੋਈ ਵੀ ਮੈਚ ਨਾ ਦੇਣਾ, ਇਹ ਸਿਆਸੀ ਬਦਲਾਖੋਰੀ ਦਾ ਨਤੀਜਾ ਹੈ ਅਸੀਂ ਡਟਕੇ ਇਹ ਮਸਲਾ BCCI ਕੋਲ ਉਠਾਵਾਂਗੇ। ਹਾਲਾਕੀ ਮੋਹਾਲੀ ਸਟੇਡੀਅਮ ਹੋਰ ਸੂਬਿਆਂ ਦੇ ਸਟੇਡੀਅਮਾਂ ਤੋ ਬਿਹਤਰ ਹੈ। ਮੀਤ ਹੇਅਰ ਨੇ ਕਿਹਾ ਕਿ ਿੲਹ ਸਭ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ। ਜੇ ਪੰਜਾਬ ਵਿੱਚ ਮੈਚ ਖੇਲਿਆ ਜਾਦਾ ਤਾ ਦੁਨਿਆ ਦੇ ਵੱਖ-ਵੱਖ ਦੇਸ਼ਾਂ ਤੋ ਸੈਲਾਨੀਆਂ ਨੇ ਕਿ੍ਕਟ ਮੈਚ ਦੇਖਣ ਆਉਣਾ ਸੀ ਅਤੇ ਵੱਖ-ਵੱਖ ਹੋਟਲਾਂ ਵਿੱਚ ਰੁਕਣਾ ਸੀ ਅਤੇ ਪੰਜਾਬ ਨੂੰ ਫਾਈਦਾ ਹੋਣਾ ਸੀ।

See also  ਨਵਜੋਤ ਸਿੱਧੂ ਦੇ ਬਾਗੀ ਸੂਰ? I.N.D.I.A ਗਠਜੋੜ ਦੀ ਕੀਤੀ ਹਿਮਾਇਤ