ਕੋਟਕ ਮਹਿੰਦਰਾ ਬੈਂਕ ਨੇ ਕੀਤਾ ਸਿਵਲ ਹਸਪਤਾਲ ਨੂੰ ਡੈਲਸਿਜ਼ ਦੀਆਂ ਮਸ਼ੀਨਾਂ ਚਲਾਉਣ ਲਈ ਆਰੋ ਕੀਤਾ ਭੇਂਟ

ਕੋਟਕ ਮਹਿੰਦਰਾ ਬੈਂਕ ਵੱਲੋਂ ਵਿਧਾਇਕ ਲਖਵੀਰ ਸਿੰਘ ਰਾਏ ਦੀ ਯੋਗ ਅਗਵਾਈ ਦੇ ਵਿੱਚ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਨੂੰ ਡੈਲਸਿਜ਼ ਦੀਆਂ ਮਸ਼ੀਨਾਂ ਚਲਾਉਣ ਲਈ 500 ਲੀਟਰ ਦਾ ਆਰੋ ਭੇਂਟ ਕੀਤਾ ਗਿਆ। ਵਿਧਾਇਕ ਲਖਵੀਰ ਸਿੰਘ ਰਾਏ ਨੇ ਆਖਿਆ ਕਿ ਿੲਸ ਹਸਪਤਾਲ ਤੇ ਰੈਫਰ ਹਸਪਤਾਲ ਦਾ ਲੱਗਿਆ ਕਲੰਕ ਜਲਦ ਹਟਾਵਾਂਗੇ[

ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਦਾਖਲ ਮਰੀਜਾਂ ਦਾ ਹਾਲ ਜਾਨਣ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਡੈਲਸਿਜ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਹਨ, ਪਰੰਤੂ ਆਰੋ ਦੀ ਘਾਟ ਦੇ ਕਾਰਨ ਇਹ ਮਸ਼ੀਨਾਂ ਕੰਮ ਨਹੀਂ ਕਰ ਰਹੀਆਂ ਸਨ। ਪਿਛਲੇ ਵਰ੍ਹੇ ਜਦੋਂ ਉਨ੍ਹਾਂ ਇਸ ਨੂੰ ਚੈੱਕ ਕਰਵਾਇਆ ਤਾ ਪਤਾ ਚਲਿਆ ਕੇ 365 ਦਿਨਾਂ ਦੇ ਵਿੱਚੋ 252 ਦਿਨ ਮਸ਼ੀਨਾਂ ਬੰਦ ਰਹੀਆਂ। ਇਸ ਦਾ ਮੁੱਖ ਕਾਰਨ ਆਰੋ ਸਿਸਟਮ ਸੀ। ਜਿਸ ਦੀ ਘਾਟ ਨੂੰ ਪੂਰਾ ਕਰਦਿਆਂ ਕੋਟਕ ਮਹਿੰਦਰਾ ਬੈਂਕ ਵੱਲੋਂ ਉਨ੍ਹਾਂ ਨੂੰ 500 ਲੀਟਰ ਦਾ ਆਰੋ ਭੇਂਟ ਕੀਤਾ ਗਿਆ।

ਇਸ ਕਾਰਜ ਦੇ ਲਈ ਜਿੱਥੇ ਉਹ ਕੋਟਕ ਮਹਿੰਦਰਾ ਬੈਂਕ ਦੇ ਧੰਨਵਾਦੀ ਹਨ ਉੱਥੇ ਹੀ ਗ੍ਰਾਮ ਪੰਚਾਇਤ ਵਜੀਰਾਬਾਦ ਦੇ ਵੀ ਧੰਨਵਾਦੀ ਹਨ, ਜਿਨ੍ਹਾਂ ਨੇ ਸਰਪੰਚ ਯਾਦਵਿੰਦਰ ਸਿੰਘ ਯਾਦੀ ਅਤੇ ਪਰਮਜੀਤ ਸਿੰਘ ਬੈਨੀਪਾਲ ਦੀ ਅਗਵਾਈ ਦੇ ਵਿੱਚ ਉਕਤ ਕਾਰਜ ਨੂੰ ਸਿਰੇ ਚੜ੍ਹਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਦੋ ਡੈਲਸਿਜ ਮਸ਼ੀਨਾਂ ਹੋਰ ਲਗਾਇਆ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਨੂੰ ਹੋਰ ਸਿਹਤ ਸਹੂਲਤਾਂ ਦੇ ਨਾਲ ਲੈਸ ਕਰਨ ਦੇ ਲਈ ਉਹਨਾਂ ਦੀ ਸਰਕਾਰ ਬਚਨਵੱਧ ਹੈ। ਪਿਛਲੇ ਦਿਨੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਇਸ ਹਸਪਤਾਲ ਦੇ ਵਿੱਚ ਆਈ ਸੀ ਯੂ ਸੈਂਟਰ ਬਣਾਉਣ ਦਾ ਐਲਾਨ ਕੀਤਾ ਗਿਆ ਸੀ।

ਲਖਵੀਰ ਰਾਏ ਨੇ ਕਿਹਾ ਕਿ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਉੱਤੇ ਜੋ ਰੈਫਰ ਹਸਪਤਾਲ ਦਾ ਕਲੰਕ ਲੱਗਿਆ ਹੈ, ਇਸ ਨੂੰ ਖਤਮ ਕਰਕੇ ਹਟਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ, ਐਸਐਮਓ ਡਾ. ਬਲਕਾਰ ਸਿੰਘ, ਗੁਰਸਤਿੰਦਰ ਜੱਲਾ, ਪਵੇਲ ਹਾਂਡਾ, ਰਾਜੇਸ਼ ਉੱਪਲ, ਤਰਸੇਮ ਉੱਪਲ, ਸਤਿੰਦਰ ਮਲਕਪੁਰ, ਪ੍ਰਿਤਪਾਲ ਜੱਸੀ, ਡਾ. ਸਰਿਤਾ, ਅਮਰਿੰਦਰ ਮੰਡੋਫਲ, ਹਰਮਿੰਦਰ ਸੂਦ, ਨਾਹਰ ਸਿੰਘ, ਏਰੀਆ ਮੈਨੇਜਰ ਰੋਹਿਤ ਕੁਮਾਰ, ਬ੍ਰਾਂਚ ਮੈਨੇਜਰ ਗੁਰਵਿੰਦਰ ਸ਼ਰਮਾ, ਨਵਨੀਤ ਕੋਹਲੀ, ਅਮਰੇਸ਼ ਕੁਮਾਰ, ਗੁਰਦੀਪ ਸਿੰਘ ਆਦਿ ਵੀ ਹਾਜਰ ਸਨ। 

See also  ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਗਏ ਬਿਆਨ ਤੇ ਐਸਜੀਪੀਸੀ ਸਾਬਕਾ ਪ੍ਰਧਾਨ ਲੋਂਗੋਵਾਲ ਦਾ ਜਵਾਬ