ਕੈਬਨਿਟ ਮੰਤਰੀ ਬਲਬੀਰ ਸਿੰਘ ਨੇ ਜਲੰਧਰ ਦੇ ਏ ਡੀ ਸੀ ਐਸ ਡੀ ਐਮ ਅਤੇ ਵਿਧਾਇਕਾਂ ਨਾਲ ਮੀਟਿੰਗ

ਜਲੰਧਰ ਵਿਚ ਅੱਜ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਪੁੱਜੇ ਜਿੱਥੇ ਉਹਨਾਂ ਨੂੰ ਜਲੰਧਰ ਪੁਲਸ ਵੱਲੋਂ ਗਾਰਡ ਆਫ ਆਨਰ ਨਾਲ ਸਨਮਾਨਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕੈਬਨਿਟ ਮੰਤਰੀ ਬਲਬੀਰ ਸਿੰਘ ਨੇ ਜਲੰਧਰ ਦੇ ਏ ਡੀ ਸੀ ਐਸ ਡੀ ਐਮ ਅਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ, ਮੀਡੀਆ ਨਾਲ ਗੱਲਬਾਤ ਕਰਦਿਆਂ ਬਲਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸਰਕਾਰ ਵੱਲੋਂ ਇੱਕ ਸਾਲ ਵਿੱਚ ਮੁਹਲਾ ਕਲੀਨੀਕ ਖੋਲ੍ਹੇ ਗਏ ਹਨ ਇਨ੍ਹਾਂ ਦੀ ਗਿਣਤੀ ਲ਼ਗਾਤਾਰ ਵਧਦੀ ਰਹੇਗੀ । ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਭਰਤੀਆਂ ਵੀ ਕੀਤੀਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਹਿਲੇ ਸਾਲ ਵਿਚ ਹੀ 27 ਹਜ਼ਾਰ ਦੇ ਕਰੀਬ ਨਵੀਆ ਭਰਤੀਆਂ ਅਤੇ 90 ਪ੍ਰਤੀਸ਼ਤ ਦੇ ਕਰੀਬ ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਗਏ ਹਨ ਆਉਣ ਵਾਲੇ ਸਮੇ ਵਿਚ ਸਰਕਾਰੀ ਸਕੂਲ ਅਪਗ੍ਰੇਡ ਕੀਤੇ ਜਾਣਗੇ । ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਡਿਸਪੈਂਸਰੀਆਂ ਦੇ ਵਿੱਚ ਲੋਕਾਂ ਦਾ ਇਲਾਜ ਘੱਟ ਹੁੰਦੇ ਸਨ ਅਤੇ ਨਾਲ ਹੀ ਡਿਸਪੈਂਸਰੀਆਂ ਦੀ ਹਾਲਤ ਬਹੁਤ ਖਸਤਾ ਸੀ ਉਹਨਾਂ ਡਿਸਪੈਂਸਰੀਆਂ ਦੇ ਵਿਚ 2 ਡਾਕਟਰ ਹੁੰਦੇ ਸਨ ਅਤੇ ਦਵਾਈਆਂ ਨਾ ਮਾਤਰ ਹੁੰਦੀਆਂ ਸਨ ਇਹ ਬਹੁਤ ਜਿਆਦਾ ਵੇਸਟੇਸ ਸੀ । ਬਜਟ ਦੌਰਾਨ ਰਖੇ ਗਏ 2 ਹਸਪਤਾਲਾਂ ਨੂੰ ਲੈਕੇ ਇਨ੍ਹਾਂ ਕਿਹਾ ਕਿ ਜਲਦ ਹੀ ਉਨ੍ਹਾਂ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ।

Balbir Singh Sidhu


ਹਸਪਤਾਲਾਂ ਵਿਚ ਸਟਾਫ ਦੀ ਕਮੀ ਨੂੰ ਲੈਕੇ ਇਨ੍ਹਾਂ ਕਿਹਾ ਕਿ 1 ਹਜ਼ਾਰ ਡਾਕਟਰ ਤੇ ਬਾਕੀ ਸਟਾਫ ਦੀ ਵੀ ਭਰਤੀ ਜਲਦ ਸ਼ੁਰੂ ਕੀਤੀ ਜਾਵੇਗੀ । ਨਵੇਂ ਹਸਪਤਾਲਾਂ ਤੇ ਇਨ੍ਹਾਂ ਕਿਹਾ ਕਿ ਜਲਦ ਹੀ ਇੱਕ ਹਸਪਤਾਲ ਮੋਗਾ ਵਿਚ ਤੇ ਇਕ ਹੁਸ਼ਿਆਰਪੁਰ ਵਿੱਚ universiti ਹੈ ਉਸਨੂੰ nechurlpethi ਇੰਸੀਚਿਊਟ ਬਣਾਉਣ ਜਾ ਰਹੇ ਹਾਂ । ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਅਤੇ ਜਿਨਾਂ ਹਸਪਤਾਲਾਂ ਵਿਚ ਐਕਸਟ੍ਰਾ ਜਗ੍ਹਾ ਹੈ ਉਸ ਜਗ੍ਹਾ ਤੇ ਓਪਨ ਏਅਰ ਜਿਮ ਬਣਾਏ ਜਾਣਗੇ। 700 ਵਿਦਿਆਰਥੀ ਜਿਨ੍ਹਾਂ ਨੂੰ ਕੈਨੇਡਾ ਤੋਂ ਡੀਪੋਰਟ ਕੀਤਾ ਜਾਣਾ ਹੈ ਉਸ ਟਰੈਵਲ ਏਜੰਟ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਸਦਾ ਲਾਇਸੈਂਸ ਵੀ ਰੱਦ ਕੀਤਾ ਜਾਵੇਗਾ ।463 ਦੇ ਕਰੀਬ ਲਾਇਸੈਂਸ ਰੱਦ ਵੀ ਕੀਤੇ ਜਾ ਚੁੱਕੇ ਹਨ, ਧਰਤੀ ਹੇਠਲੇ ਪਾਣੀ ਦੇ ਘਟਦੇ ਪਧਰ ਤੇ ਉਨ੍ਹਾਂ ਕਿਹਾ ਕਿ ਛੱਪੜਾਂ ਦੇ ਪਾਣੀ ਨੂੰ ਠੀਕ ਕਰਕੇ ਖੇਤੀ ਵਾਸਤੇ ਵਰਤਿਆ ਜਾ ਰਿਹਾ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੂੰ ਹਿਦਾਇਤ ਦਿੱਤੀ ਹੈ ਕਿ ਦਾਲਾਂ ਦੀ ਕਾਸ਼ਤ ਕਰਨ ਨੂੰ ਕਿਹਾ ਹੈ ਗੰਨੇ ਦੀ ਕਾਸ਼ਤ ਕਰਨ ਨੂੰ ਕਿਹਾ ਹੈ । ਸਿੱਧੀ ਬਿਜਾਈ ਕੀਤੀ ਜਾਵੇ । ਰੇਨ ਹਾਰਵੇਸਟਿੰਗ ਸਿਸਟਮ ਸ਼ੁਰੂ ਕੀਤੇ ਜਾ ਰਹੇ ਹਨ।

See also  ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਸ੍ਰੀਹਰੀਕੋਟਾ ਲਈ ਰਵਾਨਾ: ਹਰਜੋਤ ਸਿੰਘ ਬੈਂਸ 

post by parmvir singh