ਕੈਂਸਰ ਦੇ ਸੰਬੰਧ ‘ਚ ਸਿਹਤ ਵਿਭਾਗ ਵੱਲੋਂ ਫਿੱਟ ਬਾਇਕਰਸ ਕਲੱਬ ਦੇ ਸਹਿਜ਼ੋਗ ਨਾਲ ਇੱਕ ਜਾਗਰੂਕਤਾ ਸਾਈਕਲ ਰੈਲੀ ਦਾ ਆਯੋਜਨ ਕੀਤਾ

ਹੁਸ਼ਿਆਰਪੁਰ ਵਿਸ਼ਵ ਕੈਂਸਰ ਦਿਵਸ ਦੇ ਸੰਬੰਧ ਵਿੱਚ ਅੱਜ ਸਿਹਤ ਵਿਭਾਗ ਵਲੋਂ ਫਿੱਟ ਬਾਇਕਰਸ ਕਲੱਬ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਇਕ ਜਾਗਰੂਕਤਾ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੱਲਬ ਦੇ ਮੈਂਬਰਾਂ ਤੋਂ ਇਲਾਵਾ ਦੂਜੀਆਂ ਸੰਸਥਾਂਵਾਂ, ਸਿਹਤ ਸਟਾਫ ਅਤੇ ਸ਼ਹਿਰਵਾਸੀਆਂ ਸਮੇਤ 50 ਦੇ ਕਰੀਬ ਸਾਈਕਲਿਸਟ ਨੇ ਭਾਗ ਲਿਆ ਜਿਸ ਨੂੰ ਸਿਵਲ ਸਰਜਨ ਡਾ. ਪ੍ਰੀਤ ਮਹਿੰਦਰ ਸਿੰਘ ਨੇ ਸਿਵਲ ਹਸਪਤਾਲ ਤੋਂ ਝੰਡੀ ਦੇ ਕੇ ਰਵਾਨਾ ਕੀਤਾ । ਇਹ ਰੈਲੀ ਪ੍ਰਭਾਤ ਚੌਂਕ , ਗੌਰਮਿੰਟ ਕਾਲਜ ਚੌਂਕ , ਸੈਸ਼ਨ ਚੌਂਕ , ਰੇਲਵੇ ਰੋਡ , ਘੰਟਾ ਘਰ ਚੌਂਕ , ਕਮਾਲਪੁਰ ਚੌਂਕ ਤੋਂ ਹੁੰਦੇ ਹੋਏ ਵਾਪਸ ਸਿਵਲ ਸਰਜਨ ਦਫਤਰ ਵਿਖੇ ਖਤਮ ਹੋਈ । ਇਸ ਰੈਲ਼ੀ ਨੂੰ ਸੂਚਾਰੂ ਰੂਪ ਨਾਲ ਚਲਾਉਣ ਲਈ ਪੁਲਿਸ ਵਿਭਾਗ ਦਾ ਵਿਸ਼ੇਸ਼ ਸਹਿਯੋਗ ਰਿਹਾ।

ਇਸ ਮੌਕੇ ਸਿਵਲ ਸਰਜਨ ਡਾ. ਪ੍ਰੀਤ ਮਹਿੰਦਰ ਸਿੰਘ ਨੇ ਆਪਣੇ ਵਿਚਾਰ ਕਰਦਿਆਂ ਕਿਹਾ ਕਿ ਅਜੋਕੀ ਜੀਵਨ ਸ਼ੈਲੀ ਅਤੇ ਸਾਡੇ ਰੋਜ਼ਾਨਾ ਦੇ ਜੀਵਨ ਵਿਚ ਸ਼ਰੀਰਕ ਕਸਰਤ ਦੀ ਘਾਟ ਕਾਰਨ ਗੈਰ ਸੰਚਾਰਿਤ ਬਿਮਾਰੀਆਂ ਜਿਵੇਂ ਹਾਈ ਬਲੱਡ ਪ੍ਰੈਸ਼ਰ , ਸ਼ੂਗਰ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦੀ ਬਹੁਤਾਤ ਹੋ ਰਹੀ ਹੈ । ਭਾਰਤ ਵਿਚ ਸਭ ਤੋਂ ਵੱਧ ਹੋਣ ਵਾਲੇ ਕੈਂਸਰ ,ਛਾਤੀ ਦਾ ਕੈਂਸਰ,ਸਰਵਾਈਕਲ ਕੈਂਸਰ , ਮੂੰਹ ਦਾ ਕੈਂਸਰ ਅਤੇ ਫੇਫੜਿਆਂ ਦਾ ਕੈਂਸਰ ਸ਼ਾਮਿਲ ਹਨ .ਸ਼ਰੀਰ ਦੇ ਖੁਲੇ ਹਿੱਸਿਆਂ ਵਿਚ ਅਸਾਧਾਰਨ ਖੂਨ ਦਾ ਰਿਸਾਅ ,ਅਚਾਨਕ ਬਿਨਾ ਵਜ੍ਹਾ ਭਾਰ ਘਟਣਾ , ਭੁੱਖ ਘਟਣਾ , ਔਰਤਾਂ ਦੀ ਮਾਹਵਾਰੀ ਵਿਚ ਅਨਿਯਮਤਿਤਾ ਜਾਂ ਛਾਤੀਆਂ ਚੋ ਰਿਸਾਅ ਸ਼ਰੀਰ ਦੇ ਕਿਸੇ ਵੀ ਹਿੱਸੇ ਵਿਚ ਫੋੜਾ ਜੋ ਠੀਕ ਨਾ ਹੋ ਰਿਹਾ ਹੋਵੇ ਵਰਗੇ ਲੱਛਣ ਕੈਂਸਰ ਦੇ ਹੋ ਸਕਦੇ ਹਨ । ਇਹਨਾਂ ਬਿਮਾਰੀਆਂ ਤੋਂ ਬਚਣ ਲਈ ਜੰਕਫ਼ੂਡ ,ਸ਼ਰਾਬ , ਤੰਬਾਕੂ ਦੇ ਸੇਵਨ ਤੋਂ ਪ੍ਰਹੇਜ਼ , ਤੀਹ ਮਿੰਟ ਰੋਜ਼ਾਨਾ ਸੈਰ ਅਤੇ ਸ਼ਰੀਰਕ ਕਸਰਤ ਨੂੰ ਰੋਜ਼ਾਨਾ ਦੀ ਜੀਵਨਸ਼ੈਲੀ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ।ਆਪਣੇ ਭੋਜਨ ਵਿਚ ਫਲ ਸਬਜ਼ੀਆਂ ਅਤੇ ਸਾਬਤ ਅਨਾਜ਼ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ । ਉਨਾਂ ਕਿਹਾ ਕਿ ਬਿਮਾਰੀਆਂ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਹੀ ਇਸ ਰੈਲੀ ਦਾ ਆਯੋਜਨ ਕੀਤਾ ਗਿਆ ਹੈ।

See also  ਅੰਮ੍ਰਿਤਪਾਲ ਦੇ ਗੰਨਮੈਨ ਤੇਜਿੰਦਰ ਸਿੰਘ ਗੋਰਖਾ ਬਾਬਾ ਨੇ ਕੀਤੇ ਕਈ ਖੁਲਾਸੇ

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੈਂਸਰ ਅਤੇ ਹੋਰ ਗੈਰ ਸੰਚਾਰਿਤ ਬਿਮਾਰੀਆਂ ਸੰਬੰਧੀ ਸਿਹਤ ਸੰਸਥਾਵਾਂ ਵਿਚ ਐਨ. ਸੀ. ਡੀ ਸੈਲ ਸਥਾਪਿਤ ਹਨ ਜਿਥੇ ਕੋਈ ਵੀ ਵਿਅਕਤੀ ਇਹਨਾਂ ਬਿਮਾਰੀਆਂ ਬਾਰੇ ਸੰਪੂਰਨ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ । ਸਰਕਾਰ ਵਲੋਂ ਮੁਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਅਤੇ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਰਾਹੀਂ ਕੈਂਸਰ ਦੇ ਮਰੀਜਾਂ ਨੂੰ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ । ਇਸ ਰੈਲੀ ਵਿਚ ਸ਼ਾਮਿਲ ਪ੍ਰਤੀਭਾਗੀਆਂ ਨੂੰ ਰਿਫਰੈਸ਼ਮੈਂਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ । ਸਿਵਲ ਸਰਜਨ ਵਲੋਂ ਜਾਗਰੂਕਤਾ ਸੱਮਗਰੀ ਨਾਲ ਸੰਬੰਧਿਤ ਪੈਂਫਲੇਟ ਵੀ ਰਿਲੀਜ਼ ਕੀਤੇ ਗਏ ।