ਕੁਲੜ ਪੀਜ਼ਾ ਕਪਲ ਵੱਲੋਂ ਲੋਕਾਂ ਨੂੰ ਬੇਨਤੀ, ਸ਼ੋਸ਼ਲ ਮੀਡੀਆ ਤੇ ਪਾਈ ਪੋਸਟ

ਜਲੰਧਰ: ਜਲੰਧਰ ਦੇ ਮਸ਼ਹੂਰ ਕੁਲੜ ਪੀਜ਼ਾ ਕਪਲ ਦੀ ਇਤਰਾਜ਼ਯੋਗ ਵੀਡੀਓ ਮਾਮਲੇ ‘ਚ ਸਹਿਜ ਅਰੋੜਾ ਨੇ ਸ਼ੋਸ਼ਲ ਮੀਡੀਆਂ ਤੇ ਪੋਸਟ ਪਾ ਕੇ ਲੋਕਾਂ ਨੂੰ ਇਕ ਬੇਨਤੀ ਕੀਤੀ ਹੈ। ਉਨ੍ਹਾਂ ਲਿਖਿਆ ਕਿ “ਮੇਰੀ ਹਿੰਮਤ ਨਹੀਂ ਪੈਂਦੀ, ਨਾ ਮੈਂ ਅਜਿਹੀ ਸਥਿਤੀ ‘ਚ ਹਾਂ ਕਿ ਵਾਰ-ਵਾਰ ਵੀਡੀਓ ਬਣਾ ਕੇ ਇੰਟਰਵੀਓ ਦਵਾਂ।

ਕਿਸੇ ਵੱਲੋਂ ਵੀ ਦਿੱਤੇ ਗਏ ਬਿਨਾਂ ਸਬੂਤ ਦੇ ਬਿਆਨਾਂ ਨਾਲ ਸਾਡੀ ਇੱਜਤ ਨਾ ਰੋਲੋ। ਪੁਲਿਸ ਆਪਣਾ ਕੰਮ ਕਰ ਰਹੀ ਹੈ। ਸਾਨੂੰ ਰਾਜ਼ੀਨਾਮੇ ਲਈ ਦਬਾਅ ਪਾਇਆ ਜਾ ਰਿਹਾ ਸੀ। ਸਾਡੇ ਤੇ ਕੁਝ ਸਿਆਸੀ ਦਬਾਅ ਵੀ ਪਾਇਆ ਜਾ ਰਿਹਾ, ਸਾਡੇ ਖਿਲਾਫ਼ ਬਿਆਨ-ਬਾਜ਼ੀ ਕੀਤੀ ਜਾ ਰਹੀ ਹੈ। ਮੇਰੇ ਕੋਲ ਪੂਰੇ ਸਬੂਤ ਹਨ, ਪਰ ਸਾਡੇ ਕੋਲ ਕੋਈ ਸਿਆਸੀ ਸਪੋਰਟ ਨਹੀਂ ਹੈ। ਸਿਰਫ਼ ਤੁਹਾਡੇ ਲੋਕਾਂ ਦਾ ਸਾਥ ਹੈ। ਸਾਨੂੰ ਇੰਨਸਾਫ਼ ਦਵਾਉਣ ਲਈ ਤੇ ਸ਼ੋਸ਼ਲ ਮੀਡੀਆ ਤੇ ਵੀਡੀਓ ਨੂੰ ਰੋਕਣ ਲਈ ਤੁਹਾਡਾ ਸਾਥ ਚਾਹੀਦਾ ਹੈ।“

See also  ਮੁੱਖ ਮੰਤਰੀ ਆਪਣੀਆਂ ਨਾਕਾਮੀਆਂ ਦਾ ਜਿੰਮਾ ਦੂਜਿਆਂ ਸਿਰ ਪਾਉਣ ਦੀ ਬਜਾਏ ਖ਼ੁਦ ਜਿੰਮੇਵਾਰੀ ਲੈਣ : ਸੁਨੀਲ ਜਾਖੜ