ਬਠਿੰਡਾ ਦੇ ਪਿੰਡ ਮਹਿਮਾ ਭਗਵਾਨਾਂ ਤੋਂ ਹੈ ਜਿੱਥੇ ਕਿਸਾਨ ਯੂਨੀਅਨ ਦੀ ਅਗਵਾਹੀ ਹੇਠ ਕਿਸਾਨ ਮਜ਼ਦੂਰਾਂ ਵੱਲੋਂ ਚਿਪ ਮੀਟਰ ਪੱਟੇ ਗਏ ਨੇ ਅਤੇ ਪਿੰਡ ਚ ਬੀਬੀਆਂ ਅਤੇ ਨੌਜਵਾਨਾਂ ਦਾ ਭਾਰੀ ਇੱਕਠ ਦੇਖਣ ਨੰੁ ਮਿਲ ਰਿਹਾ ਹੈ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਦੱਸਿਆਂ ਕਿ ਪੰਜਾਬ ਸਰਕਾਰ ਅਤੇ ਬਿਜਲੀ ਮਹਿਕਮੇ ਦੇ ਵਲੋਂ ਚਿਪ ਮੀਟਰ ਲਗਾਏ ਗਏ ਨੇ ਤੇ ਉਹਨਾ ਬਿਜਲੀ ਦੇ ਮੀਟਰਾਂ ਨੂੰ ਉਤਾਰ ਦਿੱਤਾ ਹੈ ਤੇ ਦੱਸਿਆ ਕਿ ਬਿਜਲੀ ਦੇ ਜੋ ਮੀਟਰ ਲਗਾਏ ਜਾਂ ਰਹੇ ਨੇ ਉਹਨਾਂ ਨਾਲ ਬਿਜਲੀ ਦੇ ਬਿੱਲ ਜਿਆਦਾ ਆਉਣਗੇ ਤੇ ਜਿਸ ਤਰ੍ਹਾ ਫੋਨ ਨੰੁ ਰੀਚਾਰਜ ਕਰਨਾ ਪੈਂਦਾ ਹੈ ਉਸੇ ਤਰ੍ਹਾਂ ਮੀਟਰਾਂ ਨੂੰ ਵੀ ਰੀਚਾਰਜ ਕਰਵਾਉਣਾ ਪੈਣਾ ਤੇ ਮਹਿੰਗਾਈ ਦਾ ਅਸਰ ਹੋਵੇਗਾ ਤੇ ਅਸੀ ਹਰ ਹਾਲਤ ਦੇ ਵਿਚ ਇਹ ਮੀਟਰ ਨਹੀ ਲੱਗਣ ਦੇਆਗੇ ਤੇ ਵਿਰੋਧ ਕਰਾਗੇ