ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਪਾਣੀ ਵਿਚ ਡੁੱਬੀਆਂ

ਕਈ ਦਿਨ ਹੋਈ ਬੇਮੌਸਮੀ ਬਰਸ਼ਾਤ ਕਾਰਨ ਮੁੱਖ ਮੰਤਰੀ ਧੂਰੀ ਦੇ ਪਿੰਡ ਬੁਗਰਾ ਵਿਚ ਕਣਕਾਂ ਪਾਣੀ ਭਰਨ ਕਾਰਨ ਡੁੱਬ ਗਈਆਂ ਹਨ। ਪਾਣੀ ਜਿਆਦਾ ਭਰ ਜਾਣ ਕਾਰਨ ਕਣਕਾਂ ਬਿਲਕੁੱਲ ਡੁੱਬ ਚੁੱਕੀਆਂ ਹਨ। ਕਣਕਾਂ ਦੇ ਪਾਣੀ ਵਿਚ ਡੁੱਬਣ ਕਾਰਨ ਕਣਕਾਂ ਦਾ ਨਾੜ ਗਲਣ ਲੱਗ ਪਿਆ ਹੈ ਅਤੇ ਬੂਝਿਆਂ ਵਿਚ ਪਾਣੀ ਪੈਣ ਕਾਰਨ ਗੰਦੀ ਸਮੈਲ ਆਉਣ ਲੱਗ ਪਈ ਅਤੇ ਪਾਣੀ ਗੰਦਲਾ ਹੋਣ ਕਾਰਨ ਜੀਅ (ਸੁੰਡ) ਪੈਣ ਲੱਗ ਪਿਆ ਹੈ। ਕਿਸਾਨਾਂ ਨੇ ਆਪਣਾ ਦੁੱਖੜਾ ਸੁਣਾਉਦਿਆਂ ਦੱਸਿਆ ਕਿ ਮੁੱਖ ਮੰਤਰੀ ਦਾ ਹਲਕਾ ਹੋਣ ਕਾਰਨ ਅੱਜ ਤੱਕ ਕੋਈ ਵੀ ਮੁੱਖ ਮੰਤਰੀ ਦਾ ਪਰਿਵਾਰਕ ਮੈਂਬਰ ਜਾਂ ਉਚ ਪ੍ਰਸਾਸਨਿਕ ਅਧਿਕਾਰੀ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਨ ਵੀ ਨਹੀਂ ਪਹੁੰਚਿਆ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਜਦੋਂ ਕੋਈ ਹਲਕੇ ਵਿਚ ਉਦਘਾਟਨ ਹੁੰਦਾ ਹੈ ਤਾਂ ਮੁੱਖ ਮੰਤਰੀ ਦਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਅਤੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਮੌਜੂਦ ਹੁੰਦੇ ਹਨ ਅੱਜ ਤੱਕ ਕੋਈ ਵੀ ਕਿਸਾਨਾਂ ਦਾ ਦੁਖ ਵੰਡਾਉਣ ਨਹੀਂ ਆਇਆ।
ਕਿਸਾਨਾਂ ਨੇ ਦੱਸਿਆ ਕਿ ਸਾਡੀ ਪੁੱਤਾਂ ਵਾਂਗ ਪਾਲੀ ਫਸਲ ਡੁੱਬਦੀ ਦੇਖ ਕੇ ਮਨ ਬਹੁਤ ਉਦਾਸ ਹੁੰਦਾ ਹੈ। ਕਿਸਾਨਾਂ ਨੇ ਦੱਸਿਆ 2,3 ਦਿਨ ਤਾਂ ਉਹ ਇਹਨਾਂ ਜਿਆਦਾ ਉਦਾਸ ਹੋਏ ਕਿ ਘਰੋਂ ਬਾਹਰ ਹੀ ਨਹੀਂ ਨਿਕਲੇ।
ਛੱਪੜਾਂ ਵਾਂਗ ਭਰ ਗਏ ਕਣਕਾਂ ਦੇ ਹਰੇ ਭਰੇ ਖੇਤ। ਕਿਸਾਨਾਂ ਨੇ ਮੰਗ ਕੀਤੀ ਕਿ ਸਾਨੂੰ 50 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇਗਾ।

See also  ਪੰਜਾਬ ਦੇ ਸਕੂਲਾਂ 'ਤੇ ਸੇਵਾ ਕੇਂਦਰਾਂ ਦਾ ਬੱਦਲਿਆ ਸਮਾਂ