ਕਾਰਾਂ ਦੀ ਆਹਮੋ ਸਾਹਮਣੇ ਹੋਈ ਟੱਕਰ ‘ਚ ਪੰਜ ਜਖ਼ਮੀ

ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ ‘ਤੇ ਪਿੰਡ ਟੂਟੋਮਜਾਰਾ ਦੇ ਬਾਹਰ ਵਾਰ ਦੋ ਕਾਰਾਂ ਦੀ ਆਹਮੋ ਸਾਹਮਣੀ ਟੱਕਰ ‘ਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ | ਜਖਮੀਆਂ ਵਿਚੋਂ ਇੱਕ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆ ਅਤੇ ਤਿੰਨ ਮਾਮੂਲੀ ਜ਼ਖਮੀ ਸਵਾਰੀਆਂ ਨੂੰ ਹੋਰ ਵਾਹਨ ਰਾਂਹੀ ਨਵਾਂਸ਼ਹਿਰ ਭੇਜ ਦਿੱਤਾ ਗਿਆ | ਥਾਣਾ ਮਾਹਿਲਪੁਰ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

road aciedent

ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨ ਕੁਮਾਰ ਆਪਣੀ ਟੈਕਸੀ ਨੰਬਰ ਪੀ ਬੀ 01 ਸੀ 6244 ਰਾਂਹੀ ਸਵਾਰੀਆਂ ਲੈ ਕੇ ਹੁਸ਼ਿਆਰਪੁਰ ਤੋਂ ਗੜ੍ਹਸ਼ੰਕਰ ਨੂੰ ਜਾ ਰਿਹਾ ਸੀ| ਉਸ ਨੇ ਦੱਸਿਆ ਕਿ ਜਦੋਂ ਉਹ ਪਿੰਡ ਟੂਟੋਮਜਾਰਾ ਦੇ ਨਜ਼ਦੀਕ ਪਹੁੰਚਾ ਤਾਂ ਸਾਹਮਣੇ ਤੋਂ ਆ ਰਹੀ ਇੱਕ ਮਾਰੂਤੀ ਕਾਰ ਨੰਬਰ ਸੀ ਐਚ 03 ਪੀ 3148 ਨੇ ਬੇਕਾਬੂ ਹੋ ਕੇ ਉਸ ਵਿਚ ਸਿੱਧੀ ਟੱਕਰ ਮਾਰ ਦਿੱਤੀ | ਉਸ ਨੇ ਦੱਸਿਆ ਕਿ ਉਸ ਦੀ ਕਾਰ ਵਿਚ ਸਵਾਰੀਆਂ ਅਤੇ ਉਹ ਆਪ ਜ਼ਖਮੀ ਹੋ ਗਿਆ ਅਤੇ ਇੱਕ ਨਿੱਜੀ ਵਾਹਨ ਰਾਂਹੀ ਮਾਮੂਲੀ ਜ਼ਖ਼ਮੀ ਸਵਾਰੀਆਂ ਨੂੰ ਨਵਾਂਸ਼ਹਿਰ ਭੇਜ ਦਿੱਤਾ | ਮਾਰੂਤੀ ਕਾਰ ਸਵਾਰ ਹਰਮਨ ਕੁਮਾਰ ਵੀ ਜ਼ਖ਼ਮੀ ਹੋ ਗਿਆ ਉਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆ ਗਿਆ ਹੈ | ਥਾਣਾ ਮਾਹਿਲਪੁਰ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

post by parmvir singh

See also  ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ,ਪੰਜ ਪਿਆਰਿਆਂ ਦੀਅਗਵਾਈ ਚ ਨਗਰ ਕੀਰਤਨ ਦਾ ਕੀਤਾ ਆਯੋਜਨ