ਕਸਬਾ ਫਤਿਆਬਾਦ ਵਿਖੇ ਚੋਰਾਂ ਨੇ ਮੰਦਿਰ ਨੂੰ ਦੂਜੀ ਵਾਰ ਬਣਾਈਆਂ ਨਿਸ਼ਾਨਾ  

ਜ਼ਿਲ੍ਹਾ ਤਰਨਤਾਰਨ ਦੇ ਕਸਬਾ ਫਤਿਆਬਾਦ ਵਿਖੇ ਬੀਤੀ ਦੇਰ ਰਾਤ ਚੋਰਾਂ ਨੇ ਮੰਦਰ ਦੇ ਪੁਜਾਰੀ ਨੂੰ ਬੰਦੀ ਬਣਾ ਕੇ ਪੰਜਾਹ ਹਜ਼ਾਰ ਰੁਪਏ ਨਗਦੀ ਅਤੇ ਤਿੰਨ ਗੋਲਕਾਂ ਨੂੰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ  ਉਹ ਬੀਤੀ ਦੇਰ ਰਾਤ ਤੱਕ ਲਗਭਗ ਸਾਢੇ 12 ਵਜੇ ਦੇ ਕਰੀਬ ਬਾਥਰੂਮ  ਕਰਨ ਲਈ ਬਾਹਰ ਨਿਕਲੀਆ ਤਾਂ ਕੁਝ ਵਿਅਕਤੀਆਂ ਨੇ ਉਸ ਨੂੰ ਫੜ ਕੇ ਬੰਦੀ ਬਣਾ ਲਿਆ ਅਤੇ ਉਸ ਪਾਸੋਂ ਪੰਜਾਹ ਹਜ਼ਾਰ ਨਕਦੀ  ਅਤੇ ਮੋਬਾਈਲ ਫੋਨ ਖੋਹ ਕੇ ਅਤੇ ਮੰਦਰ ਵਿਚ ਪਈਆਂ ਤਿੰਨ ਗੋਲਕਾਂ ਨੂੰ ਤੋੜ ਕੇ ਉਸ ਵਿਚ ਪਈ ਨਕਦੀ ਵੀ ਚੋਰੀ ਕਰ ਲਈ ਗਈ । ਅਤੇ ਮੰਦਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀ ਵੀ ਆਰ ਲੈ ਕੇ ਵੀ ਚੋਰ ਫਰਾਰ ਹੋ ਗਏ । ਮੰਦਿਰ ਦੇ ਪੁਜਾਰੀਆਂ ਦਾ ਇਹ ਕਹਿਣਾ ਹੈ ਕਿ  ਇਸ ਤੋਂ ਅੱਠ ਮਹੀਨੇ  ਪਹਿਲਾਂ  ਵੀ ਚੋਰਾਂ ਵੱਲੋਂ ਇਸ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ  । 

ਇਸ ਸੰਬੰਧੀ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ SHO ਰਜਿੰਦਰ ਸਿੰਘ  ਨੇ ਕਿਹਾ ਕਿ ਉਨ੍ਹਾਂ ਵੱਲੋਂ ਮੌਕਾ ਦੇਖਿਆ ਹੈ । ਅਤੇ ਆਸ ਪਾਸ ਦੇ ਸੀਸੀਟੀਵੀ ਕੈਮਰੀਆ ਦੀ ਪੜਤਾਲ ਕੀਤੀ ਜਾ ਰਹੀ ਹੈ । ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇਗਾ।

post by parmvir singh

See also  ਮੁੱਖ ਮੰਤਰੀ ਆਪਣੀਆਂ ਨਾਕਾਮੀਆਂ ਦਾ ਜਿੰਮਾ ਦੂਜਿਆਂ ਸਿਰ ਪਾਉਣ ਦੀ ਬਜਾਏ ਖ਼ੁਦ ਜਿੰਮੇਵਾਰੀ ਲੈਣ : ਸੁਨੀਲ ਜਾਖੜ