ਕਲਯੁੱਗੀ ਪੁੱਤ ਨੇ ਕੀਤੀ ਪਿਓ ਉੱਤੇ ਗੋਲੀਆਂ ਦੀ ਬੁਛਾੜ

ਜਿਲ੍ਹਾ ਤਰਨ ਤਾਰਨ ਦੇ ਪਿੰਡ ਸਖੀਰਾ ਵਿੱਚ ਇੱਕ ਕਲਯੁੱਗੀ ਪੁੱਤ ਵਲੋਂ ਆਪਣੇ ਸਾਥੀਆਂ ਨਾਲ ਰਲ਼ ਕੇ ਤਾਏ ਘਰ ਰਹਿ ਰਹੇ ਆਪਣੇ ਪਿਤਾ ਉੱਪਰ ਦੇਰ ਰਾਤ ਅੰਨ੍ਹੇਵਾਹ ਗੋਲੀਆਂ ਦੀਆਂ ਬੁਛਾੜਾਂ ਕਰ ਦਿੱਤੀਆਂ ਜਿਸ ਵਿੱਚ ਦੁਕਾਨ ਤੇ ਬੈਠੇ ਉਸਦੇ ਤਾਏ ਅਤੇ ਉਸਦੇ ਤਾਏ ਦਾ ਪੁੱਤ ਭਰਾ ਸਖ਼ਤ ਜ਼ਖਮੀ ਹੋ ਗਏ ਜਿਨ੍ਹਾ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਇਹ ਸਾਰੀ ਘਟਨਾ ਗੁਆਂਢੀ ਦੇ ਘਰ ਲੱਗੇ ਸੀਸੀ ਟੀ ਵੀ ਵਿੱਚ ਕੈਦ ਹੋ ਗਈ ਹੈ ਜਿਸ ਵਿੱਚ ਸਾਫ਼ ਤੋਰ ਤੇ ਹਮਲਾਵਰ ਦਿਖਾਈ ਦੇ ਰਹੇ ਹਨ।

attack

ਜਾਣਕਾਰੀ ਦਿੰਦਿਆਂ ਜ਼ਖਮੀ ਗੁਰਲਾਲ ਸਿੰਘ ਨੇ ਦੱਸਿਆ ਕਿ ਤਾਇਆ ਉਹਨਾਂ ਕੋਲ ਰਹਿੰਦਾ ਹੈ ਪਰ ਇਸਦਾ ਲੜਕਾ ਇਸਕੋਲੋਂ ਪੈਸੇ ਲੈਣ ਕਾਰਨ ਉਹਨਾਂ ਨਾਲ ਵੀ ਝਗੜਾ ਕਰਦਾ ਰਹਿੰਦਾ ਹੈ ਕਿਉਂਕਿ ਮੇਰੇ ਤਾਏ ਦੀ ਪੈਨਸ਼ਨ ਆਉਂਦੀ ਹੈ ਅਤੇ ਇਸਦਾ ਲੜਕਾ ਇਸ ਨਾਲ ਮਾਰ ਕੁੱਟ ਕਰਕੇ ਇਸ ਕੋਲੋ ਪੈਸੇ ਖੋਹ ਕੇ ਲੈ ਜਾਂਦਾ ਹੈ ਅੱਜ ਫ਼ਿਰ ਸ਼ਾਮ ਨੂੰ ਜਦੋਂ ਮੇਰੇ ਤਾਏ ਦਾ ਲੜਕਾ ਸਾਡੇ ਘਰ ਆਇਆ ਤਾਂ ਉਸਨੇ ਆਪਣੇ ਪਿਓ ਨੂੰ ਨਾਲ ਲਿਜਾਣ ਦੀ ਗੱਲ ਕੀਤੀ ਪਰ ਅਸੀਂ ਨਾਲ ਭੇਜਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੇ ਆਪਣੇ ਅਣਪਛਾਤੇ ਵਿਅਕਤੀਆਂ ਨਾਲ ਸਾਡੇ ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆ ਸ਼ੁਰੂ ਕਰ ਦਿੱਤੀਆਂ, ਬੜੀ ਮੁਸ਼ਕਲ ਨਾਲ ਅਸੀਂ ਆਪਣੀ ਜਾਨ ਬਚਾਈ।

post by parmvir singh 

See also  Satwinder Bugga: ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੀਆਂ ਵਧੀਆ ਮੁਸ਼ਕਲਾਂ, ਹਾਈਕੋਰਟ ਨੇ ਜਾਰੀ ਕੀਤਾ ਆਦੇਸ਼