ਕਣਕ ਨਾ ਮਿਲਣ ਦੇ ਰੋਸ ਵਜੋਂ ਖਪਤਕਾਰਾਂ ਨੇ ਲਗਾਇਆ ਧਰਨਾ

ਗਿੱਦੜਬਾਹਾ ਰਾਸ਼ਨ ਕਾਰਡ ਹੋਲਡਰਾਂ ਵੱਲੋਂ ਅੱਜ ਸਥਾਨਕ ਭੱਠੀ ਵਾਲਾ ਮੋੜ ਵਿਖੇ ਧਰਨਾ ਲਗਾ ਕੇ ਡਿਪੂ ਹੋਲਡਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਅਤੇ ਸੜਕੀ ਆਵਾਜਾਈ ਠੱਪ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਨਾਕਾਰੀਆ ਨੇ ਦੱਸਿਆ ਕਿ ਡੀਪੂ ਹੋਲਡਰ ਰਮੇਸ਼ ਕੁਮਾਰ ਪੁੱਤਰ ਕਰੋੜੀ ਮੱਲ ਉਨ੍ਹਾਂ ਨੂੰ ਬੀਤੇ 4-5 ਦਿਨਾਂ ਤੋਂ ਕਣਕ ਵੰਡਣ ਤੋ ਆਨਾਕਾਨੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੀਪੂ ਹੋਲਡਰ ਦੇ ਡਿਪੂ ਖੋਲ੍ਹਣ ਦਾ ਕੋਈ ਸਮਾਂ ਨਿਰਧਾਰਿਤ ਨਹੀਂ ਹੈ, ਜਿਸ ਕਾਰਨ ਖਪਤਕਾਰ ਲਗਾਤਾਰ ਲੰਮੀਆ ਲਾਈਨਾਂ ਲਗਾ ਕੇ ਡਿਪੂ ਦੇ ਬਾਹਰ ਖੜ੍ਹੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕਣਕ ਵੰਡਣ ਦਾ ਕੰਮ ਆਨਲਾਈਨ ਕੀਤਾ ਗਿਆ ਹੈ, ਓਦੋਂ ਤੋਂ ਕਣਕ ਵੰਡਣ ਵਿੱਚ ਪ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਖਪਤਕਾਰਾਂ ਨੂੰ ਪ੍ਰੇਸਾਨ ਕਰਨ ਵਾਲੇ ਡੀਪੂ ਹੋਲਡਰ ਰਮੇਸ਼ ਕੁਮਾਰ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਕਣਕ ਪਹਿਲਾਂ ਵਾਂਗ ਵਾਰਡ ਨਾਲ ਸਬੰਧਤ ਡੀਪੂ ਰਾਹੀਂ ਖਪਤਕਾਰਾਂ ਨੂੰ ਦਿੱਤੀ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਉਕਤ ਡਿਪੂ ਹੋਲਡਰ ਆਪਣੇ ਡੀਪੂ ਦੀ ਬਜਾਏ ਆਪਣੇ ਘਰ ਵਿਚ ਹੀ ਕਣਕ ਦੀ ਵੰਡ ਸੰਬੰਧੀ ਪਰਚੀਆਂ ਕੱਟ ਰਿਹਾ ਹੈ, ਮੌਕੇ ਤੇ ਪੁੱਜੇ ਡੀਐੱਸਪੀ ਜਸਵੀਰ ਸਿੰਘ ਪੰਨੂੰ ਨੇ ਵਿਭਾਗ ਦੇ ਇੰਸਪੈਕਟਰ ਨਾਲ ਗੱਲਬਾਤ ਕਰਨ ਤੋਂ ਬਾਅਦ ਧਰਨਾ ਦੇ ਰਹੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਕਰੀਬ ਇਕ ਘੰਟਾ ਚੱਲਿਆ ਧਰਨਾ ਸਮਾਪਤ ਕਰ ਲਿਆ ਗਿਆ। ਉੱਧਰ ਜਦੋਂ ਇਸ ਸੰਬੰਧੀ ਫੂਡ ਸਪਲਾਈ ਵਿਭਾਗ ਦੇ ਇੰਸਪੈਟਰ ਸੰਜੀਵ ਕੁਮਾਰ ਜੈਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਨ ਲਾਈਨ ਸਿਸਟਮ ਹੋਣ ਕਾਰਨ ਕੋਈ ਵੀ ਖਪਤਕਾਰ ਕਿਸੇ ਵੀ ਡਿਪੂ ਤੋਂ ਕਣਕ ਲੈ ਸਕਦਾ ਹੈ, ਜਿਸ ਕਾਰਨ ਖਪਤਕਾਰਾਂ ਵੱਲੋਂ ਕਈ ਵਾਰ ਇਕ ਹੀ ਡਿਪੂ ਤੇ ਇੱਕਠ ਕਰ ਲਿਆ ਜਾਂਦਾ ਹੈ। ਜਿੱਥੋਂ ਤੱਕ ਰਮੇਸ਼ ਕੁਮਾਰ ਡਿਪੂ ਹੋਲਡਰ ਦਾ ਸੰਬੰਧ ਹੈ ਉਸ ਪਾਸ ਕੇਵਲ 53 ਗੱਟੇ ਹੀ ਬਾਕੀ ਰਹਿ ਗਏ ਸਨ ਅਤੇ ਲੋਕਾਂ ਵੱਲੋਂ ਜਿਆਦਾ ਦਬਾਓ ਪਾਉਣ ਕਾਰਨ ਉਹ ਆਪਣੇ ਘਰ ਪਰਚੀਆਂ ਕੱਟ ਰਿਹਾ ਸੀ ਤਾਂ ਜੋ ਖਪਤਕਾਰ ਉਸਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਣ। ਉਨ੍ਹਾਂ ਕਿਹਾ ਕਿ ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

See also  ਲੋਕਾਂ ਤੋਂ ਮੁਆਫੀ ਮੰਗਣਗੇ ਉਧਰ ਠਾਕਰੇ!
ramesh kumar

ਜਦੋਂ ਇਸ ਸੰਬੰਧੀ ਡਿਪੂ ਹੋਲਡਰ ਰਮੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਪਾਸ 800 ਗੱਟੇ ਕਣਕ ਵੰਡਣ ਲਈ ਆਈ ਸੀ ਜਿਸ ਸੰਬੰਧੀ ਉਨ੍ਹਾਂ ਸਾਰੀਆਂ ਪਰਚੀਆਂ ਡਿਪੂ ਤੇ ਬੈਠ ਕੇ ਹੀ ਕੱਟੀਆਂ ਹਨ ਅਤੇ ਉਨ੍ਹਾਂ ਕੋਈ ਵੀ ਪਰਚੀ ਉਨ੍ਹਾਂ ਘਰ ਬੈਠ ਕੇ ਨਹੀਂ ਕੱਟੀ। ਇਸ ਸੰਬੰਧ ਵਿਚ ਜਦੋਂ ਗਿੱਦੜਬਾਹਾ ਡੀਪੂ ਹੋਲਡਰ ਦੇ ਪ੍ਰਧਾਨ ਓਮ ਪ੍ਰਕਾਸ਼ ਕਾਕਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਉਪਭੋਗਤਾ ਡਿਪੂ ਹੋਲਡਰ ਖੱਜਲ-ਖੁਆਰ ਹੋ ਰਹੇ ਹਨ|

post by parmvir singh