ਐੱਸ.ਆਈ.ਟੀ ਵੱਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਚਾਰਜ਼ਸ਼ੀਟ ਦਾਇਰ

ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐੱਸ.ਆਈ.ਟੀ ਵੱਲੋਂ ਅੱਜ ਸਥਾਨਕ ਮਾਨਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਦੀ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ ਜਿਸ ਸਦਕਾ ਜਿੱਥੇ ਲੰਮੇ ਸਮੇਂ ਤੋਂ ਇੰਨਸਾਫ਼ ਦੀ ਮੰਗ ਰਹੀਆਂ ਜਥੇਬੰਦੀਆਂ ਨੂੰ ਰਾਹਤ ਮਿਲੀ ਹੈ ਉੱਥੇ ਸੂਬਾ ਸਰਕਾਰ ਵੱਲੋਂ ਜਥੇਬੰਦੀਆਂ ਨਾਲ ਕੀਤੇ ਗਏ ਵਾਅਦੇ ਨੂੰ ਵੀ ਬੂਰ ਪਿਆ ਹੈ ਅਦਾਲਤ ਵਿੱਚ ਅੱਜ ਐਸ.ਆਈ.ਟੀ ਮੁਖੀ ਏ.ਡੀ.ਜੀ.ਪੀ ਸ਼੍ਰੀ ਐੱਲ.ਕੇ ਯਾਦਵ ਅਤੇ ਐੱਸ.ਐੱਸ.ਪੀ ਬਠਿੰਡਾ ਗੁਰਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠਲੀ ਪੁਲਸ ਵਿਭਾਗ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਆਈ.ਟੀ) ਵੱਲੋਂ ਅੱਜ ਚਾਰਜ਼ਸ਼ੀਟ ਦਾਇਰ ਕਰਨ ਦੀ ਪ੍ਰਕਿਰਿਆ ਮੁਕੰਮਲ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਐਸਐਸਪੀ ਹਰਜੀਤ ਸਿੰਘ ਨੇ ਕਿਹਾ ਕਿ ਸੀਟ ਵਲੋ ਕੋਟਕਪੁਰਾ ਗੋਲੀ ਕਾਂਡ ਨੂੰ ਦੇ ਕੇਸ ਵਿੱਚ ਚਲਾਨ ਪੇਸ਼ ਕੀਤਾ ਹੈ ਜਿੱਸ ਵਿਚ ਪਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਸੁਮੇਧ ਸੈਂਣੀ ਸਾਬਕਾ ਡੀ ਜੀ ਪੀ ਪਰਮਰਾਜ ਸਿੰਘ ਉਮਰਾਨੰਗਲ ਸਾਬਕਾ ਐਸ ਐਸ ਪੀ ਸਨ ਅਮਰ ਸਿੰਘ ਚਾਹਲ ਦਾ ਨਾਮ ਸ਼ਾਮਲ ਹੈ

See also  ਠੇਕਿਆਂ ਤੋਂ ਇਲਾਵਾ ਹੁਣ ਮਿਲੇਗੀ ਆਮ ਦੁਕਾਨਾਂ ਤੋਂ ਸ਼ਰਾਬ,ਭਾਈ ਦਵਿੰਦਰ ਪਾਲ ਨੇ ਲਿਖੀ ਮੌਜੂਦਾ ਮੰਤਰੀ ਨੂੰ ਚਿੱਠੀ