ਐਨ.ਆਰ.ਆਈ ਦੀ ਜਮੀਨ ਤੇ ਕੀਤਾ ਨਜਾਇਜ਼ ਕਬਜ਼ਾ ਮਾਲ ਮਹਿਕਮੇ ਨੇ ਛੁਡਵਾਇਆ

ਗੜ੍ਹਸ਼ੰਕਰ ਦੇ ਪਿੰਡ ਜੱਸੋਵਾਲ ਦੇ ਐਨ.ਆਰ.ਆਈ ਦੀ ਜਮੀਨ ਤੇ ਪਿੰਡ ਦੇ ਇੱਕ ਵਿਅਕਤੀ ਵਲੋਂ ਕੀਤੇ ਨਜਾਇਜ਼ ਕਬਜੇ ਨੂੰ ਮਾਲ ਮਹਿਕਮੇ ਦੇ ਅਧਿਕਾਰੀਆਂ ਨੇ ਪੁਲਿਸ ਦੀ ਸਹਾਇਤਾ ਨਾਲ ਖਾਲੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਨ.ਆਰ.ਆਈ ਕੁਲਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਪਿੰਡ ਜੱਸੋਵਾਲ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਅਪਣੇ ਪਰਿਵਾਰ ਸਮੇਤ ਅਮਰੀਕਾ ਰਹਿੰਦੇ ਹਨ ਅਤੇ ਉਨ੍ਹਾਂ ਨੇ ਅਪਣੀ ਜਮੀਨ ਪਿੰਡ ਦੇ ਹੀ ਇਕ ਵਿਅਕਤੀ ਨੂੰ ਠੇਕੇ ਤੇ ਦਿੱਤੀ ਹੋਈ ਹੈ। ਪਰ ਪਿੰਡ ਦੇ ਇਕ ਹੋਰ ਵਿਅਕਤੀ ਵੱਲੋਂ ਕੁੱਝ ਸਮਾਂ ਪਹਿਲਾਂ ਉਨ੍ਹਾਂ ਦੀ ਢਾਈ ਕਨਾਲ ਜਮੀਨ ਤੇ ਨਜਾਇਜ਼ ਕਬਜ਼ਾ ਕਰ ਲਿਆ।

ਕੁਲਵਿੰਦਰ ਸਿੰਘ ਨੇ ਦੱਸਿਆ ਇਸਦੀ ਸ਼ਿਕਾਇਤ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੀਤੀ ਅਤੇ ਸਾਰਾ ਮਾਮਲਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਧਿਆਨ ਵਿੱਚ ਲਿਆਂਦਾ ਗਿਆ।ਉਨ੍ਹਾਂ ਦੱਸਿਆ ਕਿ ਪਹਿਲਾਂ ਉਕਤ ਜ਼ਮੀਨ ਦੀ ਮਿਣਤੀ ਮਾਲ ਮਹਿਕਮੇ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਸੀ ਅਤੇ ਅੱਜ ਪੁਲਿਸ ਦੀ ਮੌਜੂਦਗੀ ਵਿੱਚ ਸ਼ਾਂਤਮਈ ਤਰੀਕੇ ਨਾਲ ਨਜਾਇਜ ਕਬਜਾ ਛੁਡਵਾਇਆ ਗਿਆ ਅਤੇ ਉਨ੍ਹਾਂ ਆਪਣੇ ਖੇਤ ਦੇ ਆਲੇ ਦੁਆਲੇ ਤਾਰ ਲਗਾਕੇ ਬਗ਼ਲ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਪਟਵਾਰੀ ਜੋਗਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਉੱਚ ਅਧਿਕਾਰੀਆਂ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਕੁਲਵਿੰਦਰ ਸਿੰਘ ਦੀ ਜਮੀਨ ਦੀ ਮਿਣਤੀ ਕੀਤੀ ਗਈ ਸੀ ਅਤੇ ਅੱਜ ਪੁਲੀਸ ਦੀ ਹਾਜਰੀ ਵਿੱਚ ਨਜਾਇਜ਼ ਕਬਜਾਧਾਰਕ ਤੋਂ ਜਮੀਨ ਖਾਲੀ ਕਰਵਾਈ ਗਈ ਹੈ।

See also  ਡੋਨਾਲਡ ਟਰੰਪ ਦੀ ਫੇਸਬੁੱਕ-ਇੰਸਟਾਗ੍ਰਾਮ ‘ਤੇ ਜਲਦੀ ਹੋਵੇਗੀ ਵਾਪਸੀ