ਬਿਓਰੋ- ਏਸ਼ੀਆ ਕੱਪ ਚ ਭਾਰਤੀ ਟੀਮ ਚਾਹੇ ਬਾਹਰ ਹੋ ਚੁੱਕੀ ਹੈ ਪਰ ਲੰਘੇ ਦਿਨੀਂ ਭਾਰਤ ਬਨਾਮ ਅਫ਼ਗਾਨੀਸਤਾਨ ਦਾ ਮੈਚ ਕਾਫੀ ਰੋਮਾਚਿਕ ਹੋ ਨਿਬੜਿਆ ਹੈ। ਜਿਸ ਵਿੱਚ ਭਾਰਤੀ ਟੀਮ ਨੇ ਅਫ਼ਗਾਨੀਸਤਾਨ ਦੀ ਟੀਮ ਨੂੰ ਦੂਜੇ ਗਰੁੱਪ ਦੇ ਆਖਰੀ ਮੈਚ ਵਿੱਚ 101 ਦੋੜਾਂ ਨਾਲ ਮਾਤ ਦਿੰਦਿਆਂ ਸ਼ਾਨਦਾਰ ਜਿੱਤ ਹਾਸਿਲ ਕੀਤੀ। ਜਿਸ ਵਿੱਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਅਫਗਾਨੀਸਾਤਾਨ ਦੀ ਟੀਮ ਅੱਗੇ 213 ਦੋੜਾਂ ਦੋੜਾਂ ਦਾ ਟਿਚਾ ਰੱਖਿਆ।
ਜਿਸ ਵਿਚ ਵਿਰਾਟ ਕੋਹਲੀ ਵਲੋਂ ਸ਼ਾਨਦਾਰ ਸੈਂਕੜਾ ਵੀ ਜੜਿਆ ਗਿਆ। ਵਿਰਾਟ ਕੋਹਲੀ ਵਲੋਂ 61 ਗੇਂਦਾ ਤੇ ਸ਼ਾਨਦਾਰ ਬੱਲੇਬਾਜੀ ਕਰਦਿਆਂ 122 ਨਾਬਾਦ ਦੋੜਾਂ ਬਣਾਈਆਂ। ਇਸ ਤੋਂ ਇਲਾਵਾ ਕਪਤਾਨ ਕੇਐਲ ਰਾਹੁਲ ਨੇ ਵੀ 41 ਗੇਂਦਾ ਵਿੱਚ 62 ਬਣਾਈਆਂ।
ਦੂਜੀ ਪਾਰੀ ਦੇ ਸ਼ੁਰੂਆਤ ਵਿੱਚ ਅਫਗਾਨੀਸਤਾਨ ਵਲੋਂ ਬੱਲੇਬਾਜੀ ਕਰਦਿਆਂ ਪਹਿਲੇ ਸਪੈੱਲ ਵਿੱਚ ਹੀ ਸਾਰੀ ਟੀਮ ਡਾਮਾਡੋਲ ਹੁੰਦੀ ਦਿਖਾਈ ਦਿੱਤੀ। ਪੂਰੀ ਟੀਮ ਵਲੋਂ 8 ਵਿਕਟਾਂ ਤੇ 111 ਦੋੜਾਂ ਬਣਾਈਆਂ ਗਈਆਂ। ਜਿਸ ਵਿਚ ਭਾਰਤ ਵਲੋਂ ਸ਼ਾਨਦਾਰ ਗੇਂਦਬਾਜੀ ਕਰਦਿਆਂ ਭੁਵਨੇਸ਼ਵਰ ਕੁਮਾਰ ਵਲੋਂ ਆਪਣੇ 4 ਓਵਰਾਂ ਦੇ ਸਪੈੱਲ ਵਿੱਚ ਸਿਰਫ 4 ਦੋੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਇਸ ਮੈਚ ਦੌਰਾਨ ਭਾਰਤ ਨੇ 101 ਦੌੜਾਂ ਨਾਲ ਇਤਿਹਾਸ ਰਚਦਿਆਂ ਵੱਡੀ ਜਿੱਤ ਦਰਜ ਕੀਤੀ