ਏਸ਼ੀਆ ਕੱਪ 2022 : ਪਾਕਿਸਤਾਨ ਨੂੰ ਸ਼੍ਰੀਲੰਕਾ ਨੇ 5 ਵਿਕਟਾਂ ਨਾਲ ਦਿੱਤੀ ਮਾਤ

ਬਿਓਰੋ : ਏਸ਼ੀਆ ਕੱਪ ਦੇ ਦੂਜੇ ਗਰੁੱਪ ਦਾ ਕੱਲ ਆਖਰੀ ਮੈਚ ਸੀ ਜੋ ਪਾਕਿਸਤਾਨ ਤੇ ਸ਼੍ਰੀਲੰਕਾ ਵਿਚਕਾਰ ਖੇਡਿਆ ਗਿਆ। ਜਿਸ ਵਿਚ ਸ੍ਰੀ ਲੰਕਾ ਦੀ ਟੀਮ ਦੇ ਪਾਕਿਤਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਮੈਚ ਨੂੰ ਜਿੱਤ ਲਿਆ। ਤੁਹਾਨੂੰ ਦੱਸ ਦੇਈਏ ਕਿ ਇਹ ਸ੍ਰੀਲੰਕਾ ਦੀ ਲਗਾਤਾਰ ਚੌਜੀ ਜਿੱਤ ਸੀ। ਹੁਣ ਐਤਵਾਰ ਨੂੰ ਸ੍ਰੀਲੰਕਾ ਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਦਾ ਫਾਈਨਲ ਮੁਕਾਬਲਾ ਖੇਡਿਆ ਜਾਣਾ ਹੈ।

SL vs pak

ਪਹਿਲਾਂ ਬੱਲੇਬਾਜੀ ਕਰਦਿਆਂ ਪਾਕਿਸਤਾਨ ਦੇ ਵਲੋਂ 121 ਦੋੜਾਂ ਦਾ ਸਕੋਰ ਬਣਾਇਆ ਗਿਆ ਜਿਸ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਨੂੰ ਨਿਸਾਂਕਾ ਦੀਆਂ 48 ਗੇਂਦਾਂ ’ਤੇ 5 ਚੌਕਿਆਂ ਤੇ 1 ਛੱਕੇ ਨਾਲ ਅਜੇਤੂ 55 ਦੌੜਾਂ ਦੀ ਪਾਰੀ ਤੇ ਭਾਨੁਕਾ ਰਾਜਪਕਸ਼ੇ (24) ਨਾਲ ਉਸ ਦੀ ਚੌਥੀ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਨਾਲ 17 ਓਵਰਾਂ ਵਿਚ ਹੀ 5 ਵਿਕਟਾਂ ’ਤੇ 124 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ। ਸ਼੍ਰੀਲੰਕਾ ਦੀ ਟੀਮ ਸੁਪਰ-4 ਗੇੜ ਵਿਚ ਅਜੇਤੂ ਰਹੀ। ਇਸ ਤੋਂ ਪਹਿਲਾਂ ਲੈੱਗ ਸਪਿਨਰ ਵਾਨਿੰਦੂ ਹਸਰੰਗਾ (21 ਦੌੜਾਂ ’ਤੇ 3 ਵਿਕਟਾਂ) ਤੇ ਆਫ ਸਪਿਨਰਾਂ ਮਹੀਸ਼ ਤੀਕਸ਼ਣਾ (21 ਦੌੜਾਂ ’ਤੇ 2 ਵਿਕਟਾਂ) ਤੇ ਧਨੰਜਯ ਡਿਸਿਲਵਾ (18 ਦੌੜਾਂ ’ਤੇ 1 ਵਿਕਟ) ਦੀ ਫਿਰਕੀ ਦੇ ਜਾਦੂ ਸਾਹਮਣੇ ਪਾਕਿਸਤਾਨ ਦੀ ਟੀਮ 19.1 ਓਵਰਾਂ ਵਿਚ 121 ਦੌੜਾਂ ’ਤੇ ਢੇਰ ਹੋ ਗਈ ਸੀ।

See also  ਹੁਸ਼ਿਆਰਪੁਰ ਦੇ ਨੌਜਵਾਨ ਪ੍ਰਿੰਸ ਦੀ ਬਾਲੀਵੁੱਡ ਤੱਕ ਧਕ ।