ਉਡੀਸਾ ਚ ਹੁਸਿ਼ਆਰਪੁਰ ਦੀ ਰੀਤਿਕਾ ਸੈਣੀ ਨੇ ਮਾਰੀਆਂ ਮੱਲਾਂ

ਭਾਰਤ ਦੇ ਉਡੀਸਾਂ ਵਿੱਚ ਹੋਈਆਂ ਨੈਸ਼ਨਲ ਕਲਾ ਉਤਸਵ ਮੁਕਾਬਲਿਆਂ ਚ ਹੁਸਿ਼ਆਰਪੁਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੀ ਵਿਦਿਆਰਥਣ ਰੀਤਿਕਾ ਸੈਣੀ ਨੇ ਇਨ੍ਹਾਂ ਮੁਕਾਬਲਿਆਂ ਚ ਤੀਜਾ ਸਥਾਨ ਹਾਸਿਲ ਕਰਕੇ ਹੁਸਿ਼ਆਰਪੁਰ ਅਤੇ ਆਪਣੇ ਮਾਤਾ ਪਿਤਾ ਦੇ ਸਕੂਲ ਦਾ ਨਾਮ ਦੇਸ਼ ਭਰ ਚ ਰੋਸ਼ਨ ਕੀਤਾ ਹੈ।

reetika saini

ਅੱਜ ਜਦੋਂ ਰੀਤਿਕਾ ਹੁਸਿ਼ਆਰਪੁਰ ਪਹੁੰਚੀ ਤਾਂ ਹੁਸਿ਼ਆਰਪੁਰ ਪਹੁੰਚਣ ਤੇ ਰੀਤਿਕਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਰੀਤਿਕਾ ਦੀ ਖੁਸ਼ੀ ਦਾ ਉਸ ਵਕਤ ਕੋਈ ਠਿਕਾਣਾ ਨਾ ਰਿਹਾ ਜਦੋਂ ਸਕੂਲ ਪਹੁੰਚਣ ਤੇ ਰੀਤਿਕਾਂ ਦਾ ਬੇਹੱਦ ਹੀ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ ਤੇ ਉਸ ਉਪਰ ਫੁੱਲਾ ਦੀ ਵਰਖਾ ਕੀਤੀ। ਗੱਲਬਾਤ ਦੌਰਾਨ ਪਰਿਵਾਰ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਆਪਣੀ ਧੀ ਤੇ ਬਹੁਤ ਜਿ਼ਆਦਾ ਮਾਣ ਹੈ ਕਿਉਂ ਕਿ ਇਸਨੇ ਸਾਡਾ ਦੇਸ਼ ਭਰ ਚ ਨਾਮ ਰੋਸ਼ਨ ਕੀਤਾ ਹੈ। ਦੂਜੇ ਪਾਸੇ ਸਕੂਲ ਮੁੱਖ ਅਧਿਆਪਕ ਲਲਿਤਾ ਅਰੋੜਾ ਨੇ ਵੀ ਰੀਤਿਕਾ ਨੂੰ ਵਧਾਈ ਦਿੰਦਿਆਂ ਉਸਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ।

post by parmvir singh

See also  ਪੁਲਿਸ ਨੇ ਕੀਤਾ ਇੱਕ ਨੌਜਵਾਨ ਨੂੰ ਕਾਬੂ, 32 ਬੌਰ ਅਤੇ 5 ਕਾਰਤੂਸ ਬਰਾਮਦ