ਇੱਕ ਨਬਾਲਿਗ ਲੜਕੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਸਾਹਮਣੇ ਘਰ ਤੋਂ ਚੁੱਕ ਕੇ ਲੈ ਜਾਣ ਦਾ ਮਾਮਲਾ ਆਇਆ ਸਾਹਮਣੇ

ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਭੈਲ ਢਾਏ ਵਾਲਾ ਵਿਖੇ ਇੱਕ ਨਬਾਲਿਗ ਲੜਕੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਸਾਹਮਣੇ ਘਰ ਤੋਂ ਚੁੱਕ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਬਾਬਤ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਸ਼ਿਕਾਇਤ ਮਿਲਣ ਤੋਂ ਤਿੰਨ ਦਿਨਾਂ ਬਾਅਦ ਚਾਰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ।


ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਨਾਬਾਲਗ ਲੜਕੀ ਦੀ ਮਾਂ ਵੱਲੋਂ ਪੁਲਸ ਖਿਲਾਫ਼ ਕੋਈ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਐਸਐਸਪੀ ਪਾਸੋਂ ਜਲਦ ਮੁਲਜ਼ਮਾਂ ਦੀ ਗ੍ਰਿਫਤਾਰੀ ਕਰਦੇ ਹੋਏ ਅਤੇ ਬੱਚੀ ਨੂੰ ਵਾਪਸ ਲਿਆਉਣ ਸਬੰਧੀ ਇਨਸਾਫ ਦੀ ਗੁਹਾਰ ਲਗਾਈ ਗਈ ਹੈ।ਜਾਣਕਾਰੀ ਦਿੰਦੇ ਹੋਏ ਪਲਵਿੰਦਰ ਕੌਰ ਪਤਨੀ ਉਂਕਾਰ ਸਿੰਘ ਨਿਵਾਸੀ ਭੈਲ ਢਾਏ ਵਾਲਾ ਨੇ ਦੱਸਿਆ ਕਿ ਉਹ ਬਹੁਤ ਜ਼ਿਆਦਾ ਗਰੀਬ ਘਰ ਤੋ ਸਬੰਧ ਰੱਖਦੇ ਹਨ। ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਅਤੇ ਉਹ ਖੁਦ ਮਿਹਨਤ ਮਜ਼ਦੂਰੀ ਕਰਦੇ ਹੋਏ ਪਰਿਵਾਰ ਦਾ ਪੇਟ ਪਾਲ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੀ 19 ਜਨਵਰੀ ਦੀ ਸ਼ਾਮ ਸਾਢੇ ਛੇ ਵਜੇ ਜਦੋਂ ਉਹ ਆਪਣੀ 16 ਸਾਲਾ ਬੇਟੀ ਹਰਮਨਪ੍ਰੀਤ ਕੌਰ ਅੱਖੀਂ ਭੈਣ ਸਰਬਜੀਤ ਕੌਰ ਨਾਲ ਘਰ ਵਿਚ ਮੌਜੂਦ ਸਨ ਤਾਂ ਜਗਰੂਪ ਸਿੰਘ ਪੁੱਤਰ ਜਗਤਾਰ ਸਿੰਘ ਆਪਣੀ ਮਾਂ ਜਗੀਰ ਕੌਰ ਪਤਨੀ ਜਗਤਾਰ ਸਿੰਘ ਵਾਸੀ ਪਿੰਡ ਭੈਲ ਢਾਏ ਵਾਲਾ ਸਮੇਤ ਦਲਜੀਤ ਕੌਰ ਉਰਫ ਲਾਡੀ ਪਤਨੀ ਦਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਨਿਵਾਸੀ ਪਿੰਡ ਢੋਟੀਆਂ ਸਵਿਫਟ ਕਾਰ ਉਪਰ ਸਵਾਰ ਹੋ ਕੇ ਉਸ ਦੇ ਘਰ ਅੰਦਰ ਜ਼ਬਰਦਸਤੀ ਦਾਖਲ ਹੋ ਗਏ। ਪੀੜਤ ਔਰਤ ਨੇ ਦੱਸਿਆ ਕਿ ਵੇਖਦੇ ਹੀ ਵੇਖਦੇ ਸਾਰੇ ਮੁਲਜ਼ਮ ਉਸ ਦੀ ਨਾਬਾਲਿਗ ਬੇਟੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਜਿਸ ਦੀ ਕਾਫੀ ਭਾਲ ਕਰਨ ਤੇ ਵੀ ਉਹ ਨਹੀਂ ਮਿਲੀ।


ਪੀੜਤ ਬਲਵਿੰਦਰ ਕੌਰ ਨੇ ਦੱਸਿਆ ਕਿ ਪੁਲਸ ਨੂੰ ਉਸੇ ਦਿਨ ਦਰਖਾਸਤ ਦਿੰਦੇ ਹੋਏ ਇਨਸਾਫ ਦੀ ਗੁਹਾਰ ਲਗਾਈ ਗਈ ਸੀ ਪ੍ਰੰਤੂ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।ਪੀੜਤ ਨੇ ਪੁਲਸ ਉੱਪਰ ਆਰੋਪ ਲਗਾਇਆ ਹੈ ਕਿ ਪੁਲਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਜਾਣ-ਬੁੱਝ ਕੇ ਢਿੱਲ ਵਰਤ ਰਹੀ ਹੈ ਅਤੇ ਮੁਲਜ਼ਮ ਸ਼ਰੇਆਮ ਘੁੰਮ ਰਹੇ ਹਨ। ਪੀੜਤ ਨੇ ਜ਼ਿਲ੍ਹੇ ਦੇ ਐਸਐਸਪੀ ਪਾਸੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਹੋਏ ਉਸਦੀ ਬੱਚੀ ਨੂੰ ਵਾਪਸ ਲਿਆਂਦਾ ਜਾਵੇ।

See also  ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਬੀਜੇਪੀ ਆਗੂ ਖਿਲਾਫ਼ ਚੰਡੀਗੜ੍ਹ ਥਾਣੇ 'ਚ ਦਰਜ ਕਰਵਾਈ ਸ਼ਿਕਾਇਤ