ਇੱਕੋਂ ਦਿਨ ਚ ਚੋਰਾਂ ਵੱਲੋਂ ਦੋ ਘਰਾਂ ਨੂੰ ਬਣਾਇਆ ਗਿਆ ਨਿਸ਼ਾਨਾਂ ,ਪੁਲਿਸ ਨੂੰ ਦਿੱਤੀ ਸਾਰੀ ਸੂਚਨਾ

ਪੰਜਾਬ ‘ਚ ਹਰ ਦਿਨ ਚੋਰੀ ਹੁੰਦੀ ਹੈ ਪਰ ਇਹ ਘਟਣ ਦੀ ਬਜਾਏ ਵੱਧ ਰਹੀਆ ਨੇ ਤੇ ਫਿਰ ਵੀ ਪੁਲਿਸ ਇਹਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ…. ਤੇ ਉੱਥੇ ਹੀ ਅਜਿਹਾ ਮਾਮਲਾ ਚੋਰੀ ਦਾ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਚੋਰਾਂ ਵੱਲੋਂ ਰਾਤ ਨੂੰ ਬੰਦ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਬੀਤੀ ਰਾਤ ਚ ਦੋ ਘਰਾਂ ਚ ਚੋਰੀ ਕਰ ਲਈ ਹੈ ਤੇ ਘਰ ਚ ਜੋ ਵੀ ਮੌਜੂਦਾ ਸਮਾਨ ਗਹਿਣੇ ਅਤੇ ਨਗਦੀ ਚੋਰੀ ਕਰਕੇ ਫਰਾਰ ਹੋ ਗਏ ਨੇ ….. ਤੇ ਚੋਰਾ ਵੱਲੋਂ ਇੱਕ ਵਕੀਲ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿਸ ਚ 30 ਹਜ਼ਾਰ ਦੀ ਨਗਦੀ 2 ਤੋਲੇ ਸੋਨਾ ਅਤੇ ਗਹਿਣੇ ਲੈ ਕੇ ਫਰਾਰ ਹੋਏ ਅਤੇ ਦੂਜੇ ਪਾਸੇ ਇੱਕ ਅਧਿਆਪਕ ਦਾ ਘਰ ਜਿਸ ਚ 2 ਲੱਖ ਰੁਪਏ ਅਤੇ 2.50 ਤੋਲੇ ਸੋਨਾ ਚੋਰੀ ਕਰ ਲਿਆ ਤੇ ਇਹ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ……


ਇਸ ਸੰਬੰਧੀ ਐਸਐਚਓ ਗੁਰਮੀਤ ਸਿੰਘ ਦੱਸਿਆਂ ਕਿ ਜਿਹਨਾਂ ਦੇ ਘਰ ਚੋਰੀ ਹੋਈ ਹੈ ਉਹਨਾਂ ਦੇ ਘਰਾਂ ਚ ਡਾਗ ਸਕੁਐਡ ਅਤੇ ਫਿੰਗਰ ਪਿੰਟਾਂ ਨੂੰ ਭੇਜ ਦਿੱਤਾ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ..

See also  ਛੇਹਰਟਾ ਪ੍ਰੈੱਸ ਵੈਲਫੇਅਰ ਸੁਸਾਇਟੀ ਨੇ ਸੁਖਪਾਲ ਖਹਿਰਾ ਦਾ ਫੂਕਿਆ ਪੁਤਲਾ ਤੇ ਕੀਤਾ ਰੋਸ ਪ੍ਰਦਰਸ਼ਨ