ਅਬੋਹਰ: ਦੁਨੀਆਂ ‘ਚ ਤੁਹਾਨੂੰ ਦੋਸਤੀ ਦੀਆਂ ਕਈ ਮਿਸਾਲਾਂ ਮਿਲ ਜਾਣਗੀਆਂ ਪਰ ਇਕ ਅਜਿਹੀ ਮਸਾਲ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ, ਜਿਸਨੂੰ ਸੂਣ ਕੇ ਤੁਸੀ ਵੀ ਹੈਰਾਨ ਹੋ ਜਾਵੋਗੇ। ਅਬੋਹਰ ਦੇ ਰਹਿਣ ਵਾਲੇ ਕੁਕੀ ਰਾਮ ਅਤੇ ਰਮੇਸ਼ ਕੁਮਾਰ ਦੀ 14 ਸਾਲਾਂ ਬਾਅਦ 1.5 ਕਰੋੜ ਦੀ ਲਾਟਰੀ ਨਿਕਲੀ ਹੈ। ਇਹ ਦੋਵੇ ਦੋਸਤ ਪਿਛਲੇ 14 ਸਾਲਾਂ ਤੋਂ ਲਗਾਤਾਰ ਲਾਰਟੀ ਪਾ ਰਹੇ ਸੀ। ਪਰ ਇਨ੍ਹਾਂ ਦਾ ਕਦੇ 5000 ਰੁਪਏ ਤੋਂ ਜ਼ਿਆਦਾ ਇਨਾਮ ਨਹੀਂ ਨਿਕਲੀਆਂ। 14 ਸਾਲਾਂ ਬਾਅਦ ਲਾਟਰੀ ਨਿਕਲਣ ਤੇ ਦੌਹੇ ਦੋਸਤਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ।