ਆਪ’ MP ਵਿਕਰਮਜੀਤ ਸਾਹਨੀ ਦੀਆਂ ਕੋਸ਼ਿਸ਼ਾਂ ਸਦਕਾ ਅੰਮ੍ਰਿਤਸਰ-ਬਰਮਿੰਘਮ ਉਡਾਣ ਮਿਲੇਗੀ ਹਫ਼ਤੇ ‘ਚ ਦੋ ਵਾਰ …

ਦਿੱਲੀ : ਰਵਿੰਦਰ ਸਿੰਘ: ਅਸੀਂ ਪੰਜਾਬੀਆਂ ਦੁਆਰਾ ਦਿੱਤੀ ਗਈ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾ ਰਹੇ ਹਾਂ। – ਵਿਕਰਮਜੀਤ ਸਾਹਨੀ…

ਅੰਮ੍ਰਿਤਸਰ ਹਵਾਈ ਅੱਡੇ ਤੋਂ ਬਰਮਿੰਘਮ ਲਈ ਏਅਰ ਇੰਡੀਆ ਦੀਆਂ ਉਡਾਣਾਂ ਅਕਤੂਬਰ ਮਹੀਨੇ ਤੋਂ ਸ਼ੁਰੂ ਹੋ ਜਾਣਗੀਆਂ ਤੇ ਇਹ ਉਡਾਣ ਸਹੂਲਤ ਹਫ਼ਤੇ ਵਿਚ ਦੋ ਵਾਰ ਮਿਲਿਆ ਕਰੇਗੀ। ਇਸ ਬਾਬਤ ਪੰਜਾਬ ਤੋਂ ‘ਆਪ’ MP ਵਿਕਰਮਜੀਤ ਸਿੰਘ ਸਾਹਨੀ ਨੇ ਕੇਂਦਰੀ ਮੰਤਰੀ ਜੋਤੀਰਾਦਿਤੀਆ ਸਿੰਧੀਆ ਨੂੰ ਪੱਤਰ ਲਿਖਿਆ ਸੀ, ਜਿਸ ਦੇ ਨਤੀਜੇ ਵਜੋਂ ਸਮੂਹ ਪੰਜਾਬੀਆਂ ਨੂੰ ਇਹ ਸਹੂਲਤ ਹਾਸਲ ਹੋਈ ਹੈ।

ਆਪਣੇ ਟਵੀਟ ਹੈਂਡਲ ਤੋਂ ਇੱਕ ਟਵੀਟ ਕਰਕੇ ਵਿਕਰਮਜੀਤ ਸਾਹਨੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਲਿਖਿਆ ਕਿ ਹੁਣ ਜਲਦ ਹੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਬਰਮਿੰਘਮ ਲਈ ਏਅਰ ਇੰਡੀਆ ਦੀਆਂ ਉਡਾਣਾਂ ਸ਼ੁਰੂ ਹੋ ਜਾਣਗੀਆਂ। ਆਪਣੇ ਟਵੀਟ ‘ਚ ਵਿਕਰਮਜੀਤ ਸਾਹਨੀ ਨੇ ਜੋਤੀਰਾਦਿਤੀਆ ਸਿੰਧੀਆ ਦਾ ਧੰਨਵਾਦ ਵੀ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਪੰਜਾਬੀਆਂ ਦੁਆਰਾ ਦਿੱਤੀ ਗਈ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾ ਰਹੇ ਹਾਂ।

ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਉਡਾਣ ਦੀ ਸਹੂਲਤ ਹਫ਼ਤੇ ਵਿਚ ਇਕ ਵਾਰ ਸੀ। ਮੰਗ ਨੂੰ ਦੇਖਦੇ ਹੋਏ ਇਸ ਨਵੀਂ ਉਡਾਣ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਦੀਆਂ ਜੇਬਾਂ ਨੂੰ ਵੀ ਕੁਝ ਰਾਹਤ ਮਿਲਣ ਦੀ ਆਸ ਹੈ। ਏਅਰ ਇੰਡੀਆ ਦੀ ਵੈੱਬਸਾਈਟ ਮੁਤਾਬਿਕ ਅੰਮ੍ਰਿਤਸਰ-ਬਰਮਿੰਘਮ ਫਲਾਈਟ ਹਰ ਸ਼ੁੱਕਰਵਾਰ ਨੂੰ ਉਡਾਣ ਭਰਦੀ ਸੀ, ਪਰ ਮੰਗ ਨੂੰ ਦੇਖਦੇ ਹੋਏ ਇਸ ਨੂੰ ਅਕਤੂਬਰ ਮਹੀਨੇ ਤੋਂ ਹਫ਼ਤੇ ‘ਚ ਦੋ ਵਾਰ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਫ਼ਲਾਈਟ ਹਰ ਐਤਵਾਰ ਨੂੰ ਬਰਮਿੰਘਮ ਤੋਂ ਅੰਮ੍ਰਿਤਸਰ ਅਤੇ ਸੋਮਵਾਰ ਨੂੰ ਵੀ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਉਡਾਣ ਭਰੇਗੀ।

See also  ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਅੱਧੀ ਰਾਤ ਵੜਿਆ ਸੱਪ