‘ਆਪ’ ਸੰਸਦ ਸੰਜੇ ਸਿੰਘ ਤੋਂ ਬਾਅਦ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਵੀ ED ਦੀ ਨਜ਼ਰ

ਮੁੰਬਈ: ਜਿਥੇ ਇਕ ਪਾਸੇ ED ਨੇ ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਸ਼ਰਾਬ ਨੀਤੀ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ। ਉਥੇ ਹੀ ਦੂਜੇ ਪਾਸੇ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੂੰ ਵੀ ED ਨੇ ਸੰਮਨ ਭੇਜਿਆ ਹੈ। ਦਰਅਸਲ ਇਹ ਸੰਮਨ ਰਣਬੀਰ ਨੂੰ ‘ਮਹਾਦੇਵ ਬੁੱਕ’ ਆਨਲਾਈਨ ਬੇਟਿੰਗ ਐਪ ਮਾਮਲੇ ਵਿਚ ਭੇਜਿਆ ਗਿਆ ਹੈ। ਬਹੁਤ ਜਲਦ ਅਦਾਕਾਰ ਨੂੰ ਪੁੱਛਗਿੱਛ ਲਈ ED ਦਫ਼ਤਰ ਬੁਲਾਇਆ ਜਾ ਸਕਦਾ।

Bhai Amritpal ਲਈ ਸਿੱਖ ਨੌਜਵਾਨਾਂ ਨੇ ਲਿਆ ਸਟੈਂਡ? CM ਨੂੰ ਦਿੱਤੀ ਸਿੱਧੀ ਚੇਤਾਵਨੀ! ਹੁਣ ਬਾਹਰ ਆਊ Bhai Amritpal ?

ਇਸ ਆਨਲਾਈਨ ਬੇਟਿੰਗ ਐਪ ਮਾਮਲੇ ਵਿਚ ਪਹਿਲਾ ਹੀ 14 ਸਿਤਾਰਿਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਜਿਸ ਵਿਚ ਸਨੀ ਲਿਓਨੀ ‘ਤੇ ਗਾਈਕ ਨੇਹਾ ਕੱਕੜ ਤੱਕ ਦਾ ਨਾਂ ਸ਼ਾਮਲ ਹੈ। ਦੱਸ ਦੇਈਏ ਕਿ ਰਣਬੀਰ ਕਪੂਰ ਮਹਾਦੇਵ ਆਨਲਾਈਨ ਗੇਮਿੰਗ ਐਪ ਮਾਮਲੇ ਵਿਚ ਮੁਲਜ਼ਮ ਤੇ ਮਾਲਕ ਸੌਰਭ ਚੰਦਰਾਕਰ ਦੇ ਵਿਆਹ ਵਿਚ ਸ਼ਾਮਲ ਹੋਏ ਸਨ। ਸੌਰਭ ਚੰਦਰਾਕਰ ‘ਤੇ ਹਵਾਲਾ ਜ਼ਰੀਏ ਕਲਾਕਾਰਾਂ ਨੂੰ ਪੈਸੇ ਦੇਣ ਦਾ ਦੋਸ਼ ਲੱਗਾ ਹੈ ਤੇ ਹੁਣ ਤੱਕ ਈਡੀ ਮਾਮਲੇ ਵਿਚ 417 ਕਰੋੜ ਦੀ ਜਾਇਦਾਦ ਜ਼ਬਤ ਕਰ ਚੁੱਕੀ ਹੈ।

See also  ਹੁਸਿਆਰਪੁਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਧਰਨਾ