ਅੱਜ ਵਿਆਹ ਦੇ ਬੱਧਨ ‘ਚ ਬੱਝਣਗੇ (RAGNEETI) ਰਾਘਵ ਚੱਢਾ ਤੇ ਪਰਨੀਤੀ ਚੋਪੜਾ

ਚੰਡੀਗੜ੍ਹ: ਰਾਜਸਭਾ ਸਾਂਸਦ ਰਾਘਵ ਚੱਢਾ ਤੇ ਅਦਾਕਾਰਾ ਪਰਨੀਤੀ ਚੋਪੜਾ ਦੇ ਵਿਆਹ ਦੀ ਚਰਚਾ ਪੂਰੇ ਭਾਰਤ ਵਿਚ ਹੈ। ਅੱਜ ਇਹ ਜੋਵਾ ਵਿਆਹ ਦੇ ਬੱਧਨ ‘ਚ ਬੱਝ ਜਾਵੇਗਾ। ਉਦੈਪੁਰ ਦਾ ਲੀਲਾ ਪੈਲੇਸ ਇਹ ਜੋੜੇ ਦੇ ਵਿਆਹ ਦਾ ਸਬੂਤ ਬਣੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਵਿਆਹ ‘ਚ ਸ਼ਾਮਲ ਹੋਣ ਲਈ ਉਦੈਪੁਰ ਪਹੁੰਚ ਗਏ ਹਨ। ਇਸ ਸਮਾਰੋਹ ਵਿਚ ਕਈ ਹੋਰ ਵੀਆਈਪੀ ਮਹਿਮਾਨਾਂ ਦੀ ਵੀ ਪਹੁੰਚਣ ਦੀ ਖ਼ਬਰ ਹੈ। ਰਿਪੋਰਟ ਮੁਤਾਬਕ ਅਰਜੁਨ ਕਪੂਰ, ਕਰਨ ਜੌਹਰ ਤੇ ਡਿਜ਼ਾਈਨਰ ਮਨੀਸ਼ ਮਲਹੋਤਰਾ ਵੀ ਜਲਦ ਉਦੇਪੁਰ ਪਹੁੰਚਣ ਵਾਲੇ ਹਨ। ਇਹ ਜੋੜਾ ਆਪਣੀ ਰਿਸੈਪਸ਼ਨ ਪਾਰਟੀ ਚੰਡੀਗੜ੍ਹ ਤੇ ਦਿੱਲੀ ਵਿਚ ਆਯੋਜਿਤ ਕਰੇਗਾ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇਨ੍ਹਾਂ ਦਾ ਕਾਰਡ ਵਾਇਰਲ ਹੋਇਆ ਸੀ।

Exclusive : ਮੈਡਲ ਵੀ ਜਿੱਤਿਆ ਪਰ ਸਰਕਾਰ ਨੇ ਨਹੀਂ ਲਈ ਸਾਰ, ਹੁਣ ਹਰਿਆਣਾ ਵਾਲੇ ਕਹਿੰਦੇ ਆਜਾ ਸਾਡੇ ਸੂਬੇ ਤੋਂ ਖੇਡ

See also  ਪੰਜਾਬ ਵਿੱਚ ਬਠਿੰਡਾ ਵਿਖੇ ਪੈਰਾਮਿਲਟਰੀ ਫੋਰਸ ਤਾਇਨਾਤ