ਅੰਮ੍ਰਿਤਸਰ ਪੁਲਿਸ ਨੇ 11 ਚੋਰੀ ਦੇ ਮੋਟਰਸਾਈਕਲਾਂ ਸਮੇਤ ਦੋ ਦੋਸ਼ੀ ਕੀਤੇ ਕਾਬੂ

ਅੰਮਿ੍ਤਸਰ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਜੀ ਦੀਆਂ ਹਦਾਇਤਾਂ ਅਨੁਸਾਰ ਰਣਜੀਤ ਐਵਨਿਊ ਅੰਮ੍ਰਿਤਸਰ ਵਿੱਚ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਵੱਲੋਂ ਸਪੈਸ਼ਲ ਮੁਹਿੰਮ ਚਲਾਈ ਗਈ ਸੀ । ਜਿਸ ਦੇ ਤਹਿਤ ਥਾਣਾ ਰਣਜੀਤ ਐਵਨਿਊ ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਵਕਤ ਭਾਰੀ ਸਫਲਤਾ ਮਿਲੀ ਜੱਦ ਮਿਤੀ 22/3/2023 ਨੂੰ ਦੋਸ਼ੀ ਸਰੂਪ ਸਿੰਘ ਵਾਸੀ ਪਿੰਡ ਚੂਚਕ ਵਾਲਾ ਥਾਣਾ ਲੋਪੋਕੇ ਚੋਗਾਵਾ ਅੰਮ੍ਰਿਤਸਰ ਅਤੇ ਲਵਪ੍ਰੀਤ ਸਿੰਘ ਵਾਸੀ ਪਿੰਡ ਵਰਿਆਮ ਅੰਮ੍ਰਿਤਸਰ ਨੂੰ ਚੋਰੀ ਦੇ ਮੋਟਰ ਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮੁੱਕਦਮਾ ਨੰਬਰ 42 ਮਿਤੀ 22/3/2023 ਜੁਰਮ 379/411/34 ਭ:ਦ ਥਾਣਾ ਰਣਜੀਤ ਐਵਨਿਊ ਅੰਮ੍ਰਿਤਸਰ ਦਰਜ ਰਜਿਸਟਰ ਕੀਤਾ ਗਿਆ ਸੀ ਅਤੇ ਇਹਨਾਂ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆਂ ਹੈ।

ਜੋ ਦੋਰਾਨੇ ਰਿਮਾਡ ਇਹਨਾਂ ਪਾਸੋਂ ਚੋਰੀ ਸ਼ੁਦਾ 11 ਮੋਟਰ ਸਾਈਕਲ ਬ੍ਰਾਮਦ ਕੀਤੇ ਗਏ ਹਨ ਅਤੇ ਇਹਨਾਂ ਦੋਸ਼ੀਆਂ ਦਾ ਹੋਰ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਦੋਸ਼ੀਆਂ ਪਾਸੋਂ ਹੋਰ ਚੋਰੀ ਸ਼ੁਦਾ ਮੋਟਰ ਸਾਈਕਲ 7/8 ਬ੍ਰਾਮਦ ਹੋਣ ਦੀ ਆਸ ਹੈ ਪੁਲੀਸ ਅਧਿਕਾਰੀ ਵਰਿੰਦਰ ਸਿੰਘ ਖੋਸਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਹਨ ਇਹ ਜਮਾਨਤ ਤੇ ਬਾਹਰ ਆ ਕੇ ਫਿਰ ਤੋਂ ਆਪਣਾ ਗੋਰਖ ਧੰਦਾ ਸ਼ੁਰੂ ਕਰ ਲੈਂਦੇ ਹਨ ਉਨ੍ਹਾਂ ਕਿਹਾ ਕਿ ਅੱਜ ਇਹਨਾਂ ਨੂੰ ਫਿਰ ਅਦਾਲਤ ਵਿਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲੀਸ ਅਧਿਕਾਰੀ ਨੇ ਕਿਹਾ ਕਿ ਜਿਨ੍ਹਾਂ ਦੇ ਵੀ ਵਿਹਕਲ ਚੋਰੀ ਹੋਏ ਹਨ ਉਹ ਆਪਣੇ ਵਿਹਕਲ ਕੋਰਟ ਦੇ ਰਾਹੀਂ ਲਿਜਾ ਸਕਦੇ ਹਨ।

post by parmvir singh

See also  ਵਿਸ਼ਵ ਕੱਪ 2023: ਭਾਰਤ-ਆਸਟ੍ਰੇਲੀਆ ਮੈਚ ਤੋਂ ਪਹਿਲਾ ਭਾਰਤੀ ਟੀਮ ਨੂੰ ਵੱਡਾ ਝੱਟਕਾ, ਇਸ ਖਿਡਾਰੀ ਨੂੰ ਹੋਇਆ ਡੇਂਗੂ