ਅੰਮ੍ਰਿਤਸਰ ਦੇ ਇੱਕ ਡੇਢ ਸਾਲ ਦੀ ਉਮਰ ਦੇ ਬੱਚੇ ਨੇ ਬਣਾਇਆ ਨਵਾਂ ਵਿਸ਼ਵ ਰਿਕਾਰਡ

ਅੰਮ੍ਰਿਤਸਰ ਦਾ ਇੱਕ ਛੋਟਾ ਜਿਹਾ ਬੱਚਾ ਜਿਸਦਾ ਨਾਮ ਤਨਮਯੇ ਨਾਰੰਗ ਹੈ ਇਸਦੀ ਉਮਰ ਇਸ ਸਮੇਂ ਦੋ ਸਾਲ 28 ਦਿਨ ਹੈ, ਤਨਮਏ 195 ਦੇਸ਼ਾਂ ਦੇ ਫਲੈਗ ਦੀ ਪਹਿਚਾਣ ਕਰ ਲੈਂਦਾ ਹੈ ਉਨ੍ਹਾ ਕਿਹਾ ਕਿ ਜਦੋਂ ਇਹ ਇੱਕ ਸਾਲ ਚਾਰ ਮਹੀਨੇ ਦਾ ਸੀ ਇਸਨੂੰ ਮਾਇੰਡ ਡੇਵੋਲਪਮੈਂਟ ਗੇਮਸ ਲਿਆ ਕੇ ਦਿੱਤੀ ਉਦੋਂ ਦੇ ਹੀ ਇਸਦੇ ਫਲੈਗ ਕਾਰਡ ਪੰਸਦੀਦਾ ਬਣ ਗਏ ਹਨ ਜਿਆਦਾਤਰ ਇਹ ਕਾਰਡ ਹੱਥ ਵਿੱਚ ਫੜੀ ਰੱਖਦਾ ਹੈ। ਇਹ ਦੋ ਸਾਲ 28 ਦਿਨ ਦਾ ਹੋ ਚੁੱਕਿਆ ਹੈ ਅਤੇ ਪਿਛਲੇ ਦਿਨੀਂ ਵਲਰਡ ਵਾਈਡ ਬੁੱਕ ਆਫ ਰਿਕਾਰਡ ਦਾ ਸਰਟੀਫਿਕੇਟ ਅਤੇ ਮੈਡਲ ਤੇ ਕੈਟਲਾਗ ਹਾਸਲ ਕੀਤਾ ਹੈ, ਅਜਿਹੇ ਰਿਕਾਰਡ ਕੋਈ ਕਿਸਮਤ ਵਾਲ਼ਾ ਹੀ ਬਣਾ ਸਕਦਾ ਹੈ ਇਹ ਬੱਚਾ ਵੀ ਪਰਮਾਤਮਾ ਦਾ ਹੀ ਰੂਪ ਲੱਗਦਾ ਹੈ ਜਿਹੜਾ ਸੋਣ ਅਤੇ ਜਾਗਣ ਵੇਲੇ ਭਗਵਾਨ ਦਾ ਨਾਮ ਲੈਦਾ ਹੈ, ਕਿਹਾ ਜਾ ਰਿਹਾ ਹੈ ਜਦੋਂ ਇਹ ਬੱਚਾ ਜਿਸਦਾ ਨਾਮ ਤਨਮਏ ਹੈ ਆਪਣੀ ਮਾਂ ਦੀ ਕੋਖ ਵਿੱਚ ਸੀ ਤੇ ਇਸ ਦੀ ਮਾਂ ਭਗਵਤ ਗੀਤਾ ਦਾ ਪਾਠ ਕਰਦੀ ਸੀ ਤੇ ਇਹ ਰਾਤ ਨੂੰ ਸੌਣ ਵੇਲੇ ਤੇ ਸਵੇਰੇ ਉੱਠਣ ਵੇਲੇ ਰੱਬ ਦਾ ਨਾ ਹੀ ਲੈਂਦਾ ਹੈ, ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਨਮਏ ਦਾ ਜਨੰਮ ਅੰਮਿਤਸਰ ਆਪਣੇ ਨਾਨਕੇ ਪਰਿਵਾਰ ਵਿਚ ਹੀ ਹੋਇਆ ਹੈ ਓਸਦੇ ਪਿਤਾ ਨਿਸ਼ਾਂਤ ਨਾਰੰਗ ਨੇ ਦੱਸਿਆ ਕਿ ਸਾਡੇ ਬੱਚੇ ਦਾ ਵਰਲਡ ਵਾਈਡ ਬੁੱਕ ਆਫ ਰਿਕਾਰਡ ਦਾ ਸਰਟੀਫ਼ਿਕੇਟ ਮਿਲ਼ਿਆ ਹੈ ਇਸ ਸਾਰੇ ਕੰਮ ਨੂੰ ਚਾਰ ਮਹੀਨੇ ਦਾ ਸਮਾਂ ਲਗਦਾ ਹੈ ਗਿਨੀਜ਼ ਬੁੱਕ ਆਫ ਰਿਕਾਰਡ ਦਾ ਜਿਸ ਤਰ੍ਹਾਂ ਸਰਟੀਫੀਕੇਟ ਆਉਂਦਾ ਹੈ ਉਹ ਵੀ ਪਬਲਿਸ਼ ਕਰਾਗੇ ਉਨ੍ਹਾਂ ਕਿਹਾ ਕਿ ਉਸਦੀ ਪੜਾਈ ਤਿੰਨ ਮਹੀਨੇ ਤੋਂ ਸ਼ੁਰੁ ਕਰ ਦਿੱਤੀ ਸੀ ਓਹ ਕਾਰਡ ਤੋ ਇਲਾਵਾ ਫਰੂਟ, ਪਲਾਂਟ ਵੈਜੀਟੇਬਲ, ਗਿਣਤੀ ਵੀ ਬੋਲਦਾ ਹੈ ਵੰਡਰ ਆਫ ਵਰਲਡ, ਉਪ ਮਹਾਂਦੀਪ ਦੇ ਨਾਮ ਸਾਰੇ ਦਸ ਦਿੰਦਾ ਹੈ ਉਨ੍ਹਾਂ ਕਿਹਾ ਕਿ ਦੋ ਸਾਲ ਦੀ ਉਮਰ ਵਿੱਚ ਹੀ ਉਹ ਸਭ ਕੁਝ ਦੱਸਦਾ ਹੈ।

See also  ਅੰਮ੍ਰਿਤਪਾਲ ਸਿੰਘ ਦੀ ਸ਼ਹਾਦਤ ਨੂੰ ਖੁਦਕੁਸ਼ੀ ਦੱਸਣਾ ਜ਼ਖਮਾਂ ਉਤੇ ਲੂਣ ਛਿੜਕਣ ਦੇ ਬਰਾਬਰ: CM ਮਾਨ
child

ਓਸਦੇ ਪਿਤਾ ਨੇ ਕਿਹਾ ਅਸੀ ਬੰਗਲੌਰ ਵਿਚ ਰਹੇ ਫ਼ਿਰ ਦਿੱਲੀ ਚਲੇ ਗਏ ਹੁਨ ਅਸੀ ਚੰਡੀਗੜ ਸ਼ਿਫਟ ਹੌਏ ਹਾਂ ਸਾਡੇ ਨਾਲੋਂ ਜਿਆਦਾ ਓਸਨੇ ਸ਼ਹਿਰ ਘੁੰਮੇ ਹਨ ਸਾਨੂੰ ਘੁੰਮਣ ਫਿਰਨ ਦਾ ਵੀ ਬਹੁਤ ਸ਼ੌਕ ਹੈ ਉਸਦੀ ਮਾਤਾ ਹਿਨਾ ਨਾਰੰਗ ਨੇ ਕਿਹਾ ਕਿ ਜਦੋਂ ਬੇਬੀ ਹੋਨ ਵਾਲ਼ਾ ਸੀ ਉਸ ਸਮੇਂ ਮੈਂ ਭਗਵਤ ਗੀਤਾ ਪੜ੍ਹਦੀ ਸੀ ਉਸ ਦਾ ਵੀ ਕਾਫੀ ਅਸਰ ਬਚੇ ਤੇ ਪਿਆ ਹੈ ਮੈਨੂੰ ਇੰਝ ਲਗਦਾ ਹੈ ਕਿ ਮੇਰਾ ਬੱਚਾ ਭਗਵਾਨ ਦਾ ਰੂਪ ਹੈ ਕਿਉ ਕਿ ਉਸ ਨੇ ਓਮ ਓਮ ਕਹਿਣਾ ਸ਼ੁਰੁ ਕਰ ਦਿੱਤਾ ਸੀ ਅਸੀ ਉਸ ਉੱਤੇ ਪੂਰਾ ਫੋਕਸ ਰੱਖਿਆ ਉਨ੍ਹਾਂ ਕਿਹਾ ਕਿ ਸਾਡਾ ਬੱਚਾ ਪੂਜਾ ਵੀ ਕਰਦਾ ਹੈ ਤੇ ਆਰਤੀ ਕਰਦਾ ਹੈ ਤੇ ਮੰਦਿਰ ਵਿਚ ਘੰਟੀ ਵੀ ਵਜਾਂਦਾ ਹੈ ਉਸ ਤੋਂ ਬਿਨਾਂ ਅਸੀ ਆਰਤੀ ਨਹੀਂ ਕਰ ਸਕਦੇ। ਉਨ੍ਹਾ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਮਹਸੂਸ ਹੁੰਦੀ ਹੈ ਇੰਨੀ ਛੋਟੀ ਉਮਰ ਵਿਚ ਉਸ ਨੇ ਇਨ੍ਹਾਂ ਨਾਮ ਕਮਾ ਲਿਆ ਹੈ ਉਨ੍ਹਾਂ ਕਿਹਾ ਕਿ ਅਸੀਂ ਬੱਚੇ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਇਥੋਂ ਤੱਕ ਨਹੀਂ ਸੀਮਿਤ ਰੱਖਣਾ ਚਾਹੁੰਦੇ। ਹੁਨ ਉਸਦਾ ਨਾਂ ਗਿਨੀਜ਼ ਬੁੱਕ ਆਫ ਰਿਕਾਰਡ ਵਿੱਚ ਆਉਣ ਵਾਲ਼ਾ ਹੈ।

tanmay

ਇਸ ਦੇ ਮਾਮੇ ਅਮਨ ਸੋਹੀ ਨੇ ਕਿਹਾ ਕਿ ਇਹ ਸਭ ਤੋਂ ਜਿਆਦਾ ਪਿਆਰ ਲੈਂਦਾ ਹੈ 195 ਦੇਸ਼ਾਂ ਦੇ ਫਲੈਗ ਦੀ ਪਹਿਚਾਣ ਹੈ ਇਸ ਵਿਚ ਕਾਫੀ ਟੈਲੇਂਟ ਹੈ ਇਹ music instrument ਦੀ ਜਾਣਕਾਰੀ ਵੀ ਰੱਖਦਾ ਹੈ ਉਨ੍ਹਾਂ ਕਿਹਾ ਕਿ ਇਸ ਦੇ ਉਲਟ ਇਸ ਦੇ ਮਾਤਾ-ਪਿਤਾ ਜ਼ਿਆਦਾ ਮੈਨੂੰ ਗਰਵ ਮਹਿਸੂਸ ਹੋ ਰਿਹਾ ਹੈ, ਸਾਡਾ ਕੋਈ ਸੁਪਨਾ ਨਹੀਂ ਕਿ ਬੱਚਾ ਆਪਣੀ ਜਿੰਦਗੀ ਖੁਸ਼ੀ ਨਾਲ ਜਿਵੇ ਸਹੀ ਦਿਸ਼ਾ ਵੱਲ ਜਾਵੇ ਤੇ ਸਹੀ ਪੜਾਈ ਹਾਸਿਲ ਕਰੇ ਅਸੀਂ ਇਸ ਨੂੰ ਗੇਮ ਬਾਰੇ ਦਸਦੇ ਸੀ ਪਰ ਇਹ ਆਪਣੇ ਤਰੀਕੇ ਦੇ ਨਾਲ ਹੀ ਸਿੱਖਦਾ ਗਿਆ। ਇਸਨੇ ਡੇਢ ਸਾਲ ਦੀ ਉਮਰ ਵਿੱਚ ਕਾਫੀ ਕੁਛ ਸਿਖ ਲਿਆ। ਸਾਨੂੰ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ।

See also  ਸਰਕਾਰੀ ਸਕੂਲਾਂ ਦੀ ਅਧਿਆਪਕ ਯੂਨੀਅਨ 'ਤੇ ਬੱਚਿਆਂ ਵੱਲੋਂ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ

post by parmvir singh