ਅੰਮ੍ਰਿਤਸਰ ’ਚ ਗੈਂਗਸਟਰ ਜਰਨੈਲ ਸਿੰਘ ਦਾ ਗੋ.ਲੀਆਂ ਮਾਰ ਕੇ ਕ.ਤਲ

ਪੰਜਾਬ ਦੇ ਵਿੱਚ ਦਿਨੋ-ਦਿਨ ਹਾਲਾਤ ਮਾੜੇ ਬਣਦੇ ਜਾ ਰਹੇ ਹਨ, ਪੰਜਾਬ ਵਿੱਚ ਹਰ ਦਿਨ ਗੈਂਗਸਟਰ ਕਾਰਨ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹੈ, ਆਏ ਦਿਨ ਕਿਸੇ ਨਾ ਕਿਸੇ ਦਾ ਪੰਜਾਬ ਵਿੱਚ ਕਤਲ ਹੁੰਦਾ ਰਹਿੰਦਾ ਹੈ। ਗੈਗਸਟਰ ਖੁੱਲੇਆਮ ਘੁੰਮਦੇ ਨਜ਼ਰ ਆਉਦੇ ਹਨ ਅਤੇ ਆਪਸ ਵਿੱਚ ਟਕਰਾਉਦੇ ਰਹਿੰਦੇ ਹਨ, ਿੲਸੇ ਤਰਾ ਦਾ ਮਾਮਲਾ ਅ੍ਰਮਿਤਸਰ ਸਾਹਿਬ ਵਿੱਚ ਸਾਹਮਣੇ ਆ ਰਿਹਾ ਹੈ, ਅੰਮ੍ਰਿਤਸਰ ਦੇ ਪਿੰਡ ਸਠਿਆਲਾ ਵਿੱਚ ਨਾਮੀ ਗੈਂਗ.ਸਟਰ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋ.ਲੀਆਂ ਮਾਰ ਕੇ ਕ.ਤਲ ਕਰ ਦਿੱਤਾ ਗਿਆ ਹੈ । ਮ੍ਰਿਤਕ ਗੈਂਗਸਟਰ ਦਾ ਨਾਂ ਜਰਨੈਲ ਸਿੰਘ ਦੱਸਿਆ ਜਾ ਰਿਹਾ ਹੈ, ਇਸ ਦੌਰਾਨ ਗੈਂਗ.ਸਟਰ ਉੱਤੇ ਹਮਲਾਵਰਾਂ ਵੱਲੋਂ 20 ਰਾਊਂਡ ਫ਼ਾਈਰ ਕੀਤੇ ਗਏ। ਦਿਨ ਦਿਹਾੜੇ ਆ ਕੇ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਘਟਨਾ CCTV ਦੇ ਵਿੱਚ ਕੈਦ ਹੋ ਗਈ। ਦੱਸ ਦਈਏ ਕਿ 15 ਮਿੰਟ ਤੱਕ ਲਗਾਤਾਰ ਹਮਲਾਵਰਾਂ ਵਲੋਂ ਫਾਈਰਿੰਗ ਕੀਤੀ ਗਈ। ਸੂਤਰਾਂ ਮੁਤਾਬਕ ਸਵਿਫਟ ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਦੱਸਿਆ ਜਾ ਰਿਹਾ ਕਿ ਅਣਪਛਾਤੇ ਵਿਅਕਤੀ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਆਏ ਸਨ। ਗੈਂਗਸਟਰ ਜਰਨੈਲ ਸਿੰਘ ਦਾ ਸਬੰਧ ਗੋਪੀ ਘਨਸ਼ਿਆਮਪੁਰੀਆ ਗੈਂਗ ਨਾਲ ਦੱਸਿਆ ਜਾਂਦਾ ਹੈ ।ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਇੱਕ ਹੋਰ ਵਿਅਕਤੀ ਜ਼ਖਮੀ ਹੋਇਆ ਹੈ। ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

See also   ਮਾਨ ਸਰਕਾਰ ਦਾ ਵੱਡਾ ਐਕਸ਼ਨ, ਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ ਕੀਤੇ ਤਬਾਦਲੇ