ਅੰਮ੍ਰਿਤਪਾਲ ਮੈਂ ਜਿਥੇ ਹਾਂ ਚੜ੍ਹਦੀਕਲਾਂ ਦੇ ਵਿੱਚ ਹਾਂ,ਸਰਬੱਤ ਖ਼ਾਲਸਾ ਸੱਦਣ ਦੀ ਕੀਤੀ ਅਪੀਲ

ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਥੇ ਇੱਕ ਪਾਸੇ ਛਾਪੇਮਾਰੀ ਜਾਰੀ ਹੈ, ਉਥੇ ਹੀ ਅੰਮ੍ਰਿਤਪਾਲ ਨੇ ਕਰੀਬ 11 ਦਿਨਾਂ ਬਾਅਦ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ, ਮੇਰੀ ਗ੍ਰਿਫਤਾਰੀ ਵਾਹਿਗੁਰੂ ਦੇ ਹੱਥ ਹੈ। ਉਨ੍ਹਾਂ ਕਿਹਾ ਕਿ, ਹਕੂਮਤ ਦੇ ਧੱਕੇ ਖਿਲਾਫ਼ ਅਵਾਜ਼ ਬੁਲੰਦ ਕੀਤੀ ਜਾਵੇਗੀ। ਉਨ੍ਹਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸਰਬੱਤ ਖ਼ਾਲਸਾ ਸੱਦਣ ਦੀ ਅਪੀਲ ਵੀ ਕੀਤੀ ਹੈ ਤੇ ਆਖਿਆ ਕਿ ਮੈਂ ਜਿਥੇ ਹਾਂ ਚੜ੍ਹਦੀ ਕਲਾਂ ਦੇ ਵਿੱਚ ਹਾਂ ਤੇ ਲੰਮੇ ਸਮੇਂ ਬਾਦ ਸੰਗਤਾਂ ਦੇ ਰੂਬਰੂ ਹੋਇਆ ਹਾਂ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਡੇ ਸਾਥੀਆਂ ਤੇ ਸੰਗੀਨ ਧਰਾਵਾਂ ਲਾ ਕੇ ਦੂਰ ਜੇਲ੍ਹਾਂ ‘ਚ ਸੁੱਟਿਆ ਗਿਆ ਜੋ ਕਿ ਸਰਕਾਰ ਦਾ ਨਿਰ੍ਹਾ ਧੱਕਾ ਹੈ।

See also  ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਫੇਸਬੁਕ ਤੇ ਪਾਈ ਪੋਸਟ, ਕਿਹਾ: "ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਲਈ ਸਰਕਾਰ ਕਿਸੇ ਦਾ ਵੀ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਸਕਦੀ ਹੈ"