ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਸਣੇ 11 ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਚ ਭੇਜਿਆ

ਖਬਰ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ, ਹਰਪ੍ਰੀਤ ਸਿੰਘ ਸਣੇ 11 ਮੁਲਜ਼ਮਾਂ ਨੂੰ ਬਾਬਾ ਬਕਾਲਾ ਕੋਰਟ ਨੇ ਸਾਰੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਚ ਭੇਜਿਆ ਹੈ। ਅੱਜ ਇਨ੍ਹਾਂ ਦਾ ਰਿਮਾਂਡ ਪੂਰਾ ਹੋ ਗਿਆ ਸੀ ਜਿਸ ਦੇ ਚੱਲਦੇ ਪੁਲਿਸ ਵੱਲੋਂ ਭਾਰੀ ਸੁਰੱਖਿਆ ਬਲ ਦੇ ਹੇਠ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਖਲਚੀਆਂ ਥਾਣੇ ‘ ਚ ਿੲਨਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ, ਜੱਜ ਬਿਕਰਮਦੀਪ ਸਿੰਘ ਵਲੋਂ 14 ਦਿਨ ਦੇ ਜੁਡੀਸ਼ਲ ਰਿਮਾਂਡ ਤੇ ਭੇਜਿਆ ਗਿਆ ਹੈ। ਹੁਣ 29 ਨੰਬਰ ਤੇ 39 ਨੰਬਰ ਐੱਫ ਆਈ ਆਰ ਨੂੰ ਲੈਕੇ ਅਜਨਾਲਾ ਅਦਾਲਤ ਵਿਚ ਵਿੱਖੇ ਇਨ੍ਹਾਂ ਸਾਰੀਆਂ ਨੂੰ ਪੇਸ਼ ਕੀਤਾ ਜਾਵੇਗਾ।

ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਜੋ ਕਿ ਪੁਲੀਸ ਵੱਲੋਂ ਗਿ੍ਫਤਾਰ ਕੀਤੇ ਗਏ ਸਨ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤੇ ਮਾਨਯੋਗ ਜੱਜ ਬਿਕਰਮਦੀਪ ਸਿੰਘ ਵੱਲੋ ਇਨ੍ਹਾਂ 23 ਮਾਰਚ ਤਕ ਦੇ ਰਿਮਾਂਡ ਤੇ ਭੇਜਿਆ ਗਿਆ ਸੀ ਜਿਹੜਾ ਅੱਜ ਪੁਰਾ ਹੋਣ ਤੋਂ ਬਾਅਦ ਅੱਜ ਫਿਰ ਪੁਲਿਸ ਵੱਲੋਂ ਇਨ੍ਹਾਂ 11 ਨੌਜਵਾਨਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਜੱਜ ਸਾਹਿਬ ਵੱਲੋ ਇਨ੍ਹਾਂ ਨੂੰ 14 ਦਿਨ ਦੇ ਜੁਡੀਸ਼ਲ ਰਿਮਾਂਡ ਤੇ ਭੇਜਿਆ ਗਿਆ ਉਥੇ ਹੀ ਵਕੀਲ ਸ਼ੁਕਰਗੁਜ਼ਾਰ ਸਿੰਘ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਨੰਬਰ ਐੱਫ ਆਈ ਆਰ ਦੇ ਵਿੱਚ ਜਿਹੜੇ ਜਿਹੜੇ ਸੈਕਸ਼ਨ ਸਨ ਉਸ ਵਿੱਚ 279,186,506,326,427, ਆਈ ਪੀ ਸੀ ਤੇ 25-27-54 ਆਰਮ ਐਕਟ ਦੇ ਸੈਕਸ਼ਨ ਵੀ ਸ਼ਾਮਿਲ ਕੀਤੇ ਗਏ ਹਨ ਇਨ੍ਹਾਂ ਵਿਚ 14 ਦਿਨ ਦੇ ਜੁਡੀਸ਼ਲ ਹਿਰਾਸਤ ਵਿੱਚ ਭੇਜਿਆ ਗਿਆ ਸੀ ਪਰ 29 ਨੰਬਰ ਤੇ 39 ਨੰਬਰ ਜਿਸਨੂੰ ਲੈਕੇ ਪੁਲਿਸ ਵੱਲੋਂ ਟਰਾਜਿਟ ਰਿਮਾਂਡ ਵੀ ਮੰਗੀਆ ਗਿਆ ਸੀ ਹੁਨ 29 ਨੰਬਰ ਤੇ 39 ਨੰਬਰ ਐੱਫ ਆਈ ਆਰ ਨੂੰ ਲੈਕੇ ਅਜਨਾਲਾ ਅਦਾਲਤ ਵਿਚ ਵਿੱਖੇ ਇਨ੍ਹਾਂ ਸਾਰੀਆਂ ਨੂੰ ਪੇਸ਼ ਕੀਤਾ ਜਾਵੇਗਾ ਕੁੱਲ 11 ਨੌਜਵਾਨਾਂ ਨੂੰ ਪੇਸ਼ ਕੀਤਾ ਜਾਵੇਗਾ। ਕਿਹੜਾ ਦੋਸ਼ੀ ਹੈ ਜਾਂ ਨਹੀਂ ਇਸਦੇ ਬਾਰੇ ਪੁਲਿਸ ਅਧਿਕਾਰੀ ਦੱਸ ਸਕਦੇ ਹਨ।

See also  ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ

post by parmvir singh